ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦਾ ਸੀਨੀਅਰ ਨੇਤਾ ਗ੍ਰਿਫ਼ਤਾਰ

Thursday, Oct 23, 2025 - 03:26 PM (IST)

ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦਾ ਸੀਨੀਅਰ ਨੇਤਾ ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ- ਤੰਜਾਨੀਆ 'ਚ ਅਗਲੇ ਹਫ਼ਤੇ ਹੋਣ ਵਾਲੀ ਆਮ ਚੋਣਾਂ ਤੋਂ ਪਹਿਲੇ ਮੁੱਖ ਵਿਰੋਧੀ ਪਾਰਟੀ ਦੇ ਇਕ ਸੀਨੀਅਰ ਨੇਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਰਿਪੋਰਟ ਅਨੁਸਾਰ ਚਾਡੇਮਾ ਦੇ ਉੱਪ ਪ੍ਰਧਾਨ ਜੌਨ ਹੇਚੇ ਨੂੰ ਪਾਰਟੀ ਨੇਤਾ ਟੁੰਡੂ ਦੇ ਦੇਸ਼ਧ੍ਰੋਹ ਦੇ ਮੁਕੱਦਮੇ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਹਿਰਾਸਤ 'ਚ ਲਿਆ ਗਿਆ। ਚਾਡੇਮਾ ਨੇ ਇਕ ਬਿਆਨ 'ਚ ਦੋਸ਼ ਲਗਾਇਆ ਕਿ ਸਰਕਾਰ 'ਸੀਨੀਅਰ ਪਾਰਟੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਨੂੰ ਚੋਣਾਂ ਖ਼ਤਮ ਹੋਣ ਤੱਕ ਹਿਰਾਸਤ 'ਚ ਰੱਖਣ' ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੜ ਕ੍ਰੈਸ਼ ਹੋਇਆ ਜਹਾਜ਼, Take Off ਹੁੰਦੇ ਹੀ ਲੱਗੀ ਅੱਗ

ਚੋਣਾਂ 29 ਅਕਤੂਬਰ ਨੂੰ ਹੋਣਗੀਆਂ। ਸਰਕਾਰ ਨੇ ਇਸ ਦੋਸ਼ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਚਾਡੇਮਾ ਨੇ ਕਿਹਾ ਕਿ ਹੇਚੇ ਨੂੰ ਬੁੱਧਵਾਰ ਨੂੰ ਦਾਰ ਐੱਸ ਸਲਾਮ ਸਥਿਤ ਹਾਈ ਕੋਰਟ ਪਹੁੰਚਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪਾਰਟੀ ਨੇ ਦੱਸਿਆ ਕਿ ਹੇਚੇ ਨੂੰ ਦਾਰ ਐੱਸ ਸਲਾਮ ਤੋਂ 1,300 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਉੱਤਰੀ ਸ਼ਹਿਰ ਤਾਰੀਮੇ ਲਿਜਾਇਆ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News