ਬ੍ਰਿਟੇਨ ’ਚ ਵੋਟਰ ਮੰਨਦੇ ਹਨ ਕਿ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਗੇ ਰਿਸ਼ੀ ਸੁਨਕ
Sunday, Jul 17, 2022 - 06:46 PM (IST)
ਲੰਡਨ-ਬ੍ਰਿਟੇਨ 'ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਕਰੀਬ ਅੱਧੇ ਸਮਰਥਕਾਂ ਦਾ ਮੰਨਣਾ ਹੈ ਕਿ ਰਿਸ਼ੀ ਸੁਨਕ ਇਕ ਚੰਗੇ ਪ੍ਰਧਾਨ ਮੰਤਰੀ ਹੋਣਗੇ। ਐਤਵਾਰ ਨੂੰ ਇਕ ਨਵੇਂ ਓਪੀਨੀਅਨ ਪੋਲ 'ਚ ਇਹ ਦਾਅਵਾ ਕੀਤਾ ਗਿਆ ਹੈ। 'ਦਿ ਸੰਡੇ ਟੈਲੀਗ੍ਰਾਫ਼' ਦੀ ਇਕ ਖ਼ਬਰ ਮੁਤਾਬਕ ਜੇਐਲ ਪਾਰਟਨਰਸ ਵੱਲੋਂ ਕੀਤੇ ਗਏ ਓਪੀਨੀਅਨ ਪੋਲ 'ਚ 4,400 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਾਈਡੇਨ ਨੇ ਜਲਵਾਯੂ ਸਬੰਧੀ ਮਜਬੂਤ ਕਦਮ ਚੁੱਕਣ ਦੀ ਜਤਾਈ ਵਚਨਬੱਧਤਾ
ਇਸ 'ਚ ਇਹ ਗੱਲ ਸਹਾਮਣੇ ਆਈ ਹੈ ਕਿ 2019 ਦੀਆਂ ਆਮ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਨ ਵਾਲਿਆਂ 'ਚੋਂ 48 ਫੀਸਦੀ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਸੁਨਕ ਇਕ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਗੇ। ਇਹ ਪਹਿਲਾਂ ਸਰਵੇਖਣ ਹੈ ਜਿਸ 'ਚ ਪ੍ਰਧਾਨ ਮੰਤਰੀ ਦੀ ਦੌੜ 'ਚ ਵਿਦੇਸ਼ ਮੰਤਰੀ ਲਿਜ਼ ਟਰਸ ਨੂੰ ਦੂਜੇ ਸਥਾਨ 'ਤੇ ਰੱਖਿਆ ਗਿਆ ਹੈ। ਸਰਵੇਖਣ 'ਚ ਸ਼ਾਮਲ ਵਿਅਕਤੀਆਂ 'ਚੋਂ 39 ਫੀਸਦੀ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਟਰਸ ਦਾ ਅਤੇ 33 ਫੀਸਦੀ ਨੇ ਵਪਾਰ ਮੰਤਰੀ ਪੈਨੀ ਮੋਡਰੈਂਟ ਦਾ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦੈ ਪਾਰਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ