ਇੰਡੋਨੇਸ਼ੀਆ ਦੇ ‘ਮਾਊਂਟ ਸੇਮੇਰੂ’ ਜਵਾਲਾਮੁਖੀ ''ਚ ਧਮਾਕਾ, ਅਲਰਟ ਜਾਰੀ
Thursday, Nov 20, 2025 - 09:51 AM (IST)
ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੁੱਧਵਾਰ ਨੂੰ ਸਭ ਤੋਂ ਸੰਘਣੀ ਆਬਾਦੀ ਵਾਲੇ ਟਾਪੂ ’ਤੇ ਸਥਿਤ ‘ਮਾਊਂਟ ਸੇਮੇਰੂ’ ਜਵਾਲਾਮੁਖੀ ’ਚ ਧਮਾਕਾ ਹੋ ਗਿਆ ਹੈ, ਜਿਸ ਮਗਰੋਂ ਇਲਾਕੇ 'ਚ ਅਲਰਟ ਜਾਰੀ ਕਰ ਦਿੱਤਾ ਹੈ।
ਇੰਡੋਨੇਸ਼ੀਆ ਦੀ ਭੂ-ਵਿਗਿਆਨ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਪੂਰਬੀ ਜਾਵਾ ਸੂਬੇ ਦੇ ਮਾਊਂਟ ਸੇਮੇਰੂ ’ਚੋਂ ਸੁਆਹ, ਚੱਟਾਨਾਂ, ਲਾਵਾ ਅਤੇ ਗੈਸਾਂ ਨਿਕਲ ਰਹੀਆਂ ਹਨ। ਸੁਆਹ ਦੇ ਬੱਦਲ ਸਤ੍ਹਾ ਤੋਂ 2 ਕਿਲੋਮੀਟਰ ਉੱਪਰ ਉੱਠ ਰਹੇ ਹਨ। ਇਹ ਜਵਾਲਾਮੁਖੀ ਪਿਛਲੇ 200 ਸਾਲਾਂ ਵਿਚ ਕਈ ਵਾਰ ਫਟ ਚੁੱਕਾ ਹੈ।
