ਵੋਇਸ ਆਫ ਵੂਮੈਨ ਲੰਡਨ ਨੂੰ ਮਿਲਿਆ ਪਾਰਲੀਮੈਂਟ ''ਚ ਇੱਕ ਹੋਰ ਸਨਮਾਨ

Thursday, Apr 17, 2025 - 09:50 AM (IST)

ਵੋਇਸ ਆਫ ਵੂਮੈਨ ਲੰਡਨ ਨੂੰ ਮਿਲਿਆ ਪਾਰਲੀਮੈਂਟ ''ਚ ਇੱਕ ਹੋਰ ਸਨਮਾਨ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਦੀ ਪ੍ਰਸਿੱਧ ਸੰਸਥਾ ਵੋਇਸ ਆਫ ਵੂਮੈਨ 2014 ਵਿੱਚ ਹੋਂਦ ਵਿੱਚ ਆਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸੰਸਥਾ ਨਾਲ ਜੁੜੀਆਂ ਔਰਤਾਂ ਵੱਲੋਂ ਸ੍ਰੀਮਤੀ ਸੁਰਿੰਦਰ ਕੌਰ ਦੀ ਅਗਵਾਈ ਹੇਠ ਅਨੇਕਾਂ ਸਮਾਗਮ ਕਰਕੇ ਔਰਤਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕੀਤੇ। ਔਰਤਾਂ ਦੀ ਮਾਨਸਿਕ ਸਿਹਤ, ਸਰੀਰਕ ਤੰਦਰੁਸਤੀ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਰਹੇ। ਸੰਸਥਾ ਦੇ ਕੰਮਾਂ ਨੂੰ ਦੇਖਦਿਆਂ ਸ੍ਰੀਮਤੀ ਸੁਰਿੰਦਰ ਕੌਰ ਨੂੰ 11W She Inspires Award ਨਾਲ ਪਾਰਲੀਮੈਂਟ ਹਾਲ ਵਿੱਚ ਸਨਮਾਨਿਤ ਕੀਤਾ ਗਿਆ। ਹਾਲਾਂਕਿ ਸ੍ਰੀਮਤੀ ਸੁਰਿੰਦਰ ਕੌਰ ਉਸ ਸਮੇਂ ਦੇਸ਼ ਤੋਂ ਬਾਹਰ ਗਏ ਹੋਏ ਸਨ, ਉਹਨਾਂ ਦੀ ਥਾਂ 'ਤੇ ਸ੍ਰੀਮਤੀ ਅਵਤਾਰ ਕੌਰ ਚਾਨਾ ਨੇ ਉਕਤ ਸਨਮਾਨ ਹਾਸਲ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟਰੰਪ, ਯੂਨਸ ਦੁਨੀਆ ਦੀਆਂ 100 ਪ੍ਰਭਾਵਸ਼ਾਲੀ ਹਸਤੀਆਂ 'ਚ ਸ਼ਾਮਲ, ਕਿਸੇ ਭਾਰਤੀ ਦਾ ਨਾਂ ਨਹੀਂ

PunjabKesari

ਇੱਥੇ ਇਹ ਵੀ ਵਰਨਣਯੋਗ ਹੈ ਕਿ ਵੋਇਸ ਆਫ ਵੂਮੈਨ ਸੰਸਥਾ ਨੂੰ ਹੁਣ ਤੱਕ 15 ਵੱਕਾਰੀ ਐਵਾਰਡ ਮਿਲ ਚੁੱਕੇ ਹਨ। ਇਸ ਮਾਣਮੱਤੀ ਪ੍ਰਾਪਤੀ 'ਤੇ ਫਖਰ ਕਰਦਿਆਂ ਸੰਸਥਾ ਦੀਆਂ ਸਮੂਹ ਮੈਂਬਰਾਨ ਵੱਲੋਂ ਸ੍ਰੀਮਤੀ ਸੁਰਿੰਦਰ ਕੌਰ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੀਆਂ ਸਾਥਣਾਂ ਸਿਰਫ ਤੇ ਸਿਰਫ ਕੰਮ ਕਰਨ ਵਿੱਚ ਯਕੀਨ ਕਰਦੀਆਂ ਹਨ। ਇਹੀ ਵਜ੍ਹਾ ਹੈ ਕਿ ਸੱਚੇ ਦਿਲੋਂ ਕੀਤੇ ਕੰਮਾਂ ਦੇ ਫਲ ਵਜੋਂ ਸਨਮਾਨ ਝੋਲੀ ਪੈਂਦੇ ਹਨ। ਸੁਰਿੰਦਰ ਕੌਰ ਨੇ ਕਿਹਾ ਕਿ ਬੇਸ਼ੱਕ ਇਹ ਸਨਮਾਨ ਉਹਨਾਂ ਦੇ ਨਾਮ 'ਤੇ ਅੰਕਿਤ ਹੈ ਪਰ ਉਹ ਇਹ ਸਨਮਾਨ ਆਪਣੀਆਂ ਸਾਥਣਾਂ ਨੂੰ ਸਮਰਪਿਤ ਕਰਦੇ ਹਨ, ਜਿਹਨਾਂ ਵੱਲੋਂ ਸੰਸਥਾ ਦੇ ਕੰਮਾਂ ਦਾ ਭਾਰ ਹਮੇਸ਼ਾ ਆਪਣੇ ਮੋਢਿਆਂ 'ਤੇ ਚੁੱਕਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News