ਵਲਾਦੀਮੀਰ ਪੁਤਿਨ ਨੇ ਕਿਮ ਜੋਂਗ ਉਨ ਨੂੰ ਤੋਹਫੇ 'ਚ ਦਿੱਤੇ 24 ਘੋੜੇ

Sunday, Sep 01, 2024 - 05:24 PM (IST)

ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ 24 ਸ਼ੁੱਧ ਨਸਲ ਦੇ ਘੋੜੇ ਗਿਫਟ ਕੀਤੇ ਹਨ। ਰਿਪੋਰਟ ਵਿੱਚ ਦੱਸਿਆ ਗਿਆ ਕਿ ਇਹ ਤੋਹਫ਼ਾ ਯੂਕ੍ਰੇਨ ਯੁੱਧ ਵਿੱਚ ਵਰਤੇ ਗਏ ਤੋਪਖਾਨੇ ਦੇ ਗੋਲਿਆਂ ਦੇ ਬਦਲੇ ਵਿੱਚ ਦਿੱਤਾ ਗਿਆ। ਇਨ੍ਹਾਂ ਵਿੱਚ ਓਰਲੋਵ ਟ੍ਰੋਟਰ ਨਸਲ ਦੇ 19 ਘੋੜੇ ਅਤੇ 5 ਅਜਿਹੇ ਘੋੜੇ ਸ਼ਾਮਲ ਹਨ ਜੋ ਕਿਮ ਜੋਂਗ ਦੇ ਪਸੰਦੀਦਾ ਮੰਨੇ ਜਾਂਦੇ ਹਨ। ਦੋ ਸਾਲ ਪਹਿਲਾਂ ਵੀ ਇਸੇ ਨਸਲ ਦੇ 30 ਘੋੜੇ ਪਿਓਂਗਯਾਂਗ ਨੂੰ ਦਿੱਤੇ ਗਏ ਸਨ। ਵਾਇਰਲ ਵੀਡੀਓ 'ਚ ਕਿਮ ਜੋਂਗ ਇਨ੍ਹਾਂ 'ਚੋਂ ਇਕ ਚਿੱਟੇ ਘੋੜੇ 'ਤੇ ਸਵਾਰ ਨਜ਼ਰ ਆ ਰਹੇ ਹਨ। ਬਰਫਬਾਰੀ ਦੌਰਾਨ ਉੱਤਰੀ ਕੋਰੀਆ ਦੇ ਨੇਤਾ ਦੀ ਮਾਊਂਟ ਪੈਕਟੂ 'ਤੇ ਘੋੜੇ 'ਤੇ ਸਵਾਰ ਹੋਣ ਦੀ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਾਰਵੇ ਦੀ ਰਾਜਕੁਮਾਰੀ ਦਾ ਰਚਾਇਆ ਵਿਆਹ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

 ਕਿਮ ਜੋਂਗ ਉਨ ਜਿਸ ਘੋੜੇ 'ਤੇ ਸਵਾਰ ਸਨ, ਉਨ੍ਹਾਂ ਨੂੰ ਵੀ ਉੱਤਰੀ ਕੋਰੀਆ ਦੀ ਵਿਰਾਸਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦਰਅਸਲ, 1950-53 ਦੇ ਕੋਰੀਆਈ ਯੁੱਧ ਤੋਂ ਬਾਅਦ, ਇਸ ਦੇਸ਼ ਨੇ ਆਰਥਿਕ ਸੁਧਾਰ ਲਈ ਯਤਨ ਸ਼ੁਰੂ ਕੀਤੇ, ਜਿਸ ਨੂੰ ਮਿਥਿਹਾਸਕ ਖੰਭਾਂ ਵਾਲੇ ਘੋੜੇ ਚੋਲਿਮਾ ਦਾ ਨਾਂ ਦਿੱਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਉੱਤਰੀ ਕੋਰੀਆ ਦੇ ਇੱਕ ਰਾਕੇਟ ਬੂਸਟਰ ਦਾ ਨਾਮ ਚੋਲਿਮਾ-1 ਹੈ। ਮਾਹਿਰਾਂ ਮੁਤਾਬਕ ਕਿਮ ਜੋਂਗ ਨੇ ਚਿੱਟੇ ਘੋੜੇ 'ਤੇ ਸਵਾਰ ਹੋ ਕੇ ਇਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸਨੇ ਉੱਤਰੀ ਕੋਰੀਆ ਦੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਕੋਲ ਇੱਕ ਸ਼ਕਤੀਸ਼ਾਲੀ ਅਤੇ ਕਿਸਮਤ ਵਾਲਾ ਵਿਅਕਤੀ ਸੱਤਾ ਦੀ ਵਾਗਡੋਰ ਸੰਭਾਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News