ਮਾਹਰਾਂ ਦਾ ਦਾਅਵਾ: ਕੋਰੋਨਾ ਵਾਇਰਸ ਦੇ ਬਚਾਅ ਲਈ ਮਦਦਗਾਰ ਹੈ ਇਹ ਵਿਟਾਮਿਨ

Thursday, Jul 23, 2020 - 02:19 PM (IST)

ਲੰਡਨ : ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੁਨੀਆ ਦੇ ਕਈ ਦੇਸ਼ ਪ੍ਰਭਾਵਿਤ ਹੋ ਚੁੱਕੇ ਹਨ ਪਰ ਇਸ ਦੇ ਮੁਕਾਬਲੇ ਕੁੱਝ ਦੇਸ਼ਾਂ ਵਿਚ ਇਹ ਕਮਜ਼ੋਰ ਹੋ ਗਿਆ ਹੈ। ਮਾਹਰ ਕੁੱਝ ਦੇਸ਼ਾਂ ਵਿਚ ਇਸ ਦੇ ਕਮਜ਼ੋਰ ਪੈਣ ਦਾ ਕਾਰਨ 'ਵਿਟਾਮਿਨ-ਡੀ' ਨੂੰ ਮੰਨ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਵਿਟਾਮਿਨ ਡੀ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਅਤੇ ਪੀੜਤ ਹੋ ਜਾਣ ’ਤੇ ਮੌਤ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਆਇਰਿਸ਼ ਮੈਡੀਕਲ ਜਰਨਲ ਵਿਚ ਛੱਪੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਸਰੀਰ ਵਿਚ ਵਿਟਾਮਿਨ-ਡੀ ਦੀ ਮਾਤਰਾ ਜ਼ਿਆਦਾ ਹੈ ਉੱਥੇ ਇਨਫੈਕਸ਼ਨ ਦੀ ਦਰ ਕਮਜ਼ੋਰ ਹੈ ਅਤੇ ਮੌਤਾਂ ਵੀ ਘੱਟ ਹੋ ਰਹੀਆਂ ਹਨ, ਜਦੋਂਕਿ ਇਸ ਦੇ ਮੁਕਾਬਲੇ ਉਨ੍ਹਾਂ ਦੇਸ਼ਾਂ ਵਿਚ ਵਾਇਰਸ ਨੇ ਕਹਿਰ ਮਚਾਇਆ ਹੈ ਜਿੱਥੋਂ ਦੇ ਲੋਕਾਂ ਦੇ ਸਰੀਰ ਵਿਚ ਵਿਟਾਮਿਨ-ਡੀ ਦੀ ਘਾਟ ਪਾਈ ਜਾਂਦੀ ਹੈ। ਨਾਰਵੇ, ਡੇਨਮਾਰਕ, ਫਿਨਲੈਂਡ, ਸਵੀਡਨ ਅਜਿਹੇ ਦੇਸ਼ ਹਨ ਜਿੱਥੇ ਵਿਟਾਮਿਨ-ਡੀ ਲੋਕਾਂ ਦਾ ਰੱਖਿਆ ਕਵਚ ਬਣ ਗਿਆ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਸ਼ਰਮਸਾਰ: ਪੁੱਤਰ ਨਾਲ ਵਿਆਹ ਤੋਂ ਇਨਕਾਰ ਕਰਨ 'ਤੇ ਚਾਚੇ ਨੇ ਭਤੀਜੀ ਨੂੰ ਜਿੰਦਾ ਸਾੜਿਆ

PunjabKesari

ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਯੂਰਪੀ ਦੇਸ਼ਾਂ ਸਪੇਨ, ਫ਼ਰਾਂਸ, ਇਟਲੀ ਅਤੇ ਬ੍ਰਿਟੇਨ ਦੇ ਇਲਾਵਾ ਅਮਰੀਕਾ, ਭਾਰਤ ਅਤੇ ਚੀਨ ਦੇ ਲੋਕਾਂ ਵਿਚ ਵਿਟਾਮਿਨ-ਡੀ ਦੀ ਭਾਰੀ ਘਾਟ ਪਾਈ ਜਾਂਦੀ ਹੈ। ਇਸ ਲਈ ਇੱਥੇ ਕੋਰੋਨਾ ਦੇ ਪ੍ਰਤੀ ਲੜਨ ਦੀ ਸਮਰੱਥਾ ਬੇਹੱਦ ਘੱਟ ਹੈ। ਇਸ ਕਾਰਨ ਇੱਥੇ ਨਾ ਸਿਰਫ਼ ਲੱਖਾਂ ਦੀ ਗਿਣਤੀ ਵਿਚ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ ਸਗੋਂ ਮੌਤਾਂ ਵੀ ਹੋ ਰਹੀਆਂ ਹਨ। ਮਾਹਰਾਂ ਨੇ ਇਨ੍ਹਾਂ ਯੂਰਪੀ ਦੇਸ਼ਾਂ ਦੇ ਲੋਕਾਂ ਦੇ ਸਰੀਰ ਵਿਚ ਵਿਟਾਮਿਨ-ਡੀ ਦਾ ਅਧਿਐਨ ਕਰਣ ਲਈ 1999 ਤੋਂ ਡਾਟਾ ਕੱਢ ਕੇ ਉਸ ਦਾ ਅਧਿਐਨ ਕੀਤਾ ਹੈ। ਇਸ ਡਾਟਾ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੇ ਲੋਕਾਂ ਦੇ ਸਰੀਰ ਵਿਚ ਵਿਟਾਮਿਨ-ਡੀ ਦੀ ਮਾਤਰਾ ਵਿਚ ਲਗਾਤਾਰ ਭਾਰੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਮਾਹਰਾਂ ਦਾ ਦਾਅਵਾ: ਤੁਸੀਂ ਘਰ ਬੈਠੇ-ਬੈਠੇ ਵੀ ਹੋ ਸਕਦੇ ਹੋ 'ਕੋਰੋਨਾ' ਪੀੜਤ


 


cherry

Content Editor

Related News