ਕੀ ਵਿਟਾਮਿਨ ਡੀ ਨਾਲ ਦਿੱਤੀ ਜਾ ਸਕਦੀ ਹੈ ਕੋਰੋਨਾ ਨੂੰ ਮਾਤ? ਨਤੀਜੇ ਹੈਰਾਨੀਜਨਕ

04/19/2020 3:14:52 PM

ਲੰਡਨ- ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 1.6 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 20 ਲੱਖ ਤੋਂ ਵਧੇਰੇ ਲੋਕ ਇਸ ਵੇਲੇ ਇਸ ਵਾਇਰਸ ਨਾਲ ਇਨਫੈਕਟਡ ਹਨ। ਇਸ ਖਤਰਨਾਕ ਵਾਇਰਸ ਨੇ ਚੀਨ ਵਿਚ ਤਕਰੀਬਨ ਪੰਜ ਮਹੀਨੇ ਪਹਿਲਾਂ ਦਸਤਕ ਦਿੱਤੀ ਸੀ। ਪਰ ਅਜੇ ਤੱਕ ਦੁਨੀਆ ਦੇ ਕਿਸੇ ਵੀ ਵਿਗਿਆਨੀ ਨੂੰ ਦਵਾਈ ਬਣਾਉਣ ਵਿਚ ਸਫਲਤਾ ਨਹੀਂ ਮਿਲੀ ਹੈ। ਇਸ ਵਿਚਾਲੇ ਕੋਰੋਨਾਵਾਇਰਸ ਦੇ ਖਿਲਾਫ ਲੜਾਈ ਵਿਚ ਵਿਗਿਆਨੀਆਂ ਨੂੰ ਵਿਟਾਮਿਨ ਡੀ ਦੀ ਵਰਤੋਂ ਦੇ ਕੁਝ ਚੰਗੇ ਨਤੀਜੇ ਮਿਲੇ ਹਨ।

PunjabKesari

ਵਿਟਾਮਿਨ ਡੀ ਨਾਲ ਹੋ ਰਿਹੈ ਫਾਇਦਾ?
ਬ੍ਰਿਟਿਸ਼ ਅਖਬਾਰ ਡੇਲੀ ਮੇਲ ਦੇ ਮੁਤਾਬਕ ਸਪੇਨ ਦੇ ਵਿਗਿਆਨੀ ਇਹਨੀਂ ਦਿਨੀਂ ਵਿਟਾਮਿਨ ਡੀ ਨੂੰ ਲੈ ਕੇ ਰਿਸਰਚ ਕਰ ਰਹੇ ਹਨ। ਇਥੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਅਸਲ ਵਿਚ ਵਿਟਾਮਿਨ ਡੀ ਦੀ ਵਰਤੋਂ ਨਾਲ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਜਾ ਸਕਦੀ ਹੈ। 10 ਹਫਤਿਆਂ ਦਾ ਇਕ ਟ੍ਰਾਇਲ ਕੋਰੋਨਾਵਾਇਰਸ ਦੇ 200 ਮਰੀਜ਼ਾਂ 'ਤੇ ਕੀਤਾ ਜਾ ਰਿਹਾ ਹੈ। ਵਿਟਾਮਿਨ ਡੀ ਸੂਰਜ ਦੀ ਰੌਸ਼ਣੀ ਤੋਂ ਪੈਦਾ ਹੁੰਦਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਨਾਲ ਇਨਸਾਨ ਦੀ ਇਮਿਊਨਿਟੀ ਦਾ ਪੱਧਰ ਬਹੁਤ ਵਧਦਾ ਹੈ।

PunjabKesari

ਵਿਟਾਮਿਨ ਡੀ ਨਾਲ ਲੋਕਾਂ ਨੂੰ ਹੋਇਆ ਫਾਇਦਾ
ਹਾਲ ਹੀ ਵਿਚ ਡਬਲਿਨ ਦੇ ਟ੍ਰਿਨਿਟੀ ਕਾਲਜ ਵਿਚ ਇਕ ਅਧਿਐਨ ਵਿਚ ਪਤਾ ਲੱਗਿਆ ਹੈ ਕਿ ਵਿਟਾਮਿਨ ਡੀ ਦੇ ਸਪਲੀਮੈਂਟਸ ਲੈਣ ਨਾਲ ਚੈਸਟ ਇਨਫੈਕਸ਼ਨ ਵਿਚ 50 ਫੀਸਦੀ ਤੱਕ ਕਮੀ ਆ ਗਈ। ਯੂਨੀਵਰਸਿਟੀ ਆਫ ਸਸੈਕਸ ਦੇ ਡਾਕਟਰ ਮੈਕਿਯੋਚੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਇਨਸਾਨ ਵਿਚ ਵਿਟਾਮਿਨ ਡੀ ਦੀ ਕਮੀ ਹੈ ਤਾਂ ਉਸ ਨੂੰ ਜ਼ੁਕਾਮ ਹੋਣ ਦਾ ਖਤਰਾ ਤਿੰਨ ਤੋਂ ਚਾਰ ਗੁਣਾ ਵਧ ਜਾਂਦਾ ਹੈ। ਕੋਰੋਨਾਵਾਇਰਸ ਆਮ ਕਰਕੇ ਰੈਸਪਿਰੇਟ੍ਰੀ ਸਿਸਟਮ 'ਤੇ ਹਮਲਾ ਕਰਦਾ ਹੈ ਤੇ ਮਰੀਜ਼ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗਦੀ ਹੈ।

PunjabKesari

ਵਿਟਾਮਿਨ ਡੀ ਦੇ ਕੁਝ ਹੋਰ ਫਾਇਦੇ
ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਨਾਲ ਬਾਲ ਡ੍ਰਾਈ ਹੋ ਸਕਦੇ ਹਨ। ਬਾਲਾਂ ਨੂੰ ਮੁਲਾਇਮ ਬਣਾਉਣ ਦੇ ਲਈ ਵਿਟਾਮਿਨ ਡੀ ਦਾ ਸੇਵਨ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਵਿਟਾਮਿਨ ਦਾ ਉਤਪਾਦਨ ਸਾਡੇ ਸਰੀਰ ਵਿਚ ਕੁਦਰਤੀ ਰੂਪ ਨਾਲ ਹੁੰਦਾ ਹੈ ਤੇ ਇਹ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਅੰਡੇ ਤੇ ਮੱਛੀ ਲੋੜੀਂਦੇ ਹਨ। ਤੁਸੀਂ ਆਪਣੀ ਡਾਈਟ ਵਿਚ ਪਨੀਰ, ਟੋਫੂ, ਸੋਇਆ ਦੁੱਧ ਤੇ ਮਸ਼ਰੂਮ ਨੂੰ ਜ਼ਰੂਰ ਸ਼ਾਮਲ ਕਰੋ।


Baljit Singh

Content Editor

Related News