ਸਾਊਥਾਲ 'ਚ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

04/08/2019 6:23:29 PM

ਲੰਡਨ(ਰਾਜਵੀਰ ਸਮਰਾ)— ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਾਲ ਪਾਰਕ ਐਵੇਨਿਊ ਤੋਂ ਹਰ ਸਾਲ ਵਾਂਗ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਯੂ.ਕੇ ਤੇ ਯੂਰਪ ਤੋਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਹਾਜ਼ਰੀ ਭਰ ਕੇ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਕੀਤਾ।

PunjabKesari

ਨਗਰ ਕੀਰਤਨ ਦੀ ਆਰੰਭਤਾ ਮੌਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸਤਿਕਾਰ ਸਹਿਤ ਭਾਈ ਸੁਖਜਿੰਦਰ ਸਿੰਘ ਸ਼੍ਰੀ ਦਰਬਾਰ ਸਾਹਿਬ ਵਾਲੇ ਪਾਲਕੀ ਸਾਹਿਬ ਤੱਕ ਲੈ ਕੇ ਆਏ ਅਤੇ ਸਿੱਖ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦਾ ਆਰੰਭ ਖਾਲਸਾਈ ਸਧਾਂਤਾਂ ਮੁਤਾਬਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਸੁਚੱਜੀ ਅਗਵਾਈ 'ਚ ਹੋਇਆ। ਗੁਰਦੁਆਰਾ ਪਾਰਕ ਐਵੇਨਿਊ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਕਿੰਗ ਸਟਰੀਟ, ਨੋਰਵੁਡ ਰੋਡ ਤੋਂ ਹੁੰਦਾ ਹੋਇਆ ਨੋਰਵੁਡ ਹਾਲ, ਖਾਲਸਾ ਪ੍ਰਾਇਮਰੀ ਸਕੂਲ ਦੀ ਗਰਾਉਂਡ 'ਚ ਪਹੁੰਚਿਆ, ਜਿਥੇ ਚਾਰ ਦਿਨ ਤੋਂ ਚੱਲ ਰਹੇ ਗੁਰਮਿਤ ਸਮਾਗਮ 'ਚ ਸੰਗਤਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਦੇ ਛਕਣ ਲਈ ਫਲ, ਦੁੱਧ, ਚਾਹ ਪਕੌੜਿਆਂ ਆਦਿ ਦੇ ਲੰਗਰ ਲਗਾਏ ਗਏ। ਨਗਰ ਕੀਰਤਨ 'ਚ ਵੱਖ-ਵੱਖ ਗੁਰਦੁਆਰਿਆਂ ਦੀਆ ਸਭਾਵਾਂ, ਸੋਸਾਇਟੀਆਂ ਤੇ ਪ੍ਰਬੰਧਕ ਕਮੇਟੀਆਂ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਗੱਤਕਾ ਅਖਾੜੇ ਦੇ ਬੱਚੇ-ਬੱਚੀਆਂ ਵਲੋਂ ਸਿੱਖ ਧਰਮ ਦੀ ਰਿਵਾਇਤੀ ਖੇਡ ਗੱਤਕੇ ਦੇ ਪ੍ਰਭਾਵਸ਼ਾਲੀ ਜੌਹਰ ਦਿਖਾਏ ਗਏ।

PunjabKesari

ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆ ਦਾ ਥਾਂ-ਥਾਂ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ, ਸੋਹਣ ਸਿੰਘ ਸਮਰਾ, ਡਾ. ਦਵਿੰਦਰ ਕੂਨਰ, ਡਾ ਪਲਵਿੰਦਰ ਸਿੰਘ ਗਰਚਾ, ਬਿੰਦੀ ਸੋਹੀ ਰਣਜੀਤ ਵੜੈਚ, ਹਰਮੀਤ ਸਿੰਘ ਗਿੱਲ, ਸੁਖਦੇਵ ਸਿੰਘ ਔਜਲਾ, ਭਿੰਦਾ ਸੋਹੀ, ਮੇਅਰ ਤਜਿੰਦਰ ਧਾਮੀ, ਐੱਮ.ਪੀ. ਵਰਿੰਦਰ ਸ਼ਰਮਾ, ਐੱਮ.ਪੀ. ਪੋਲ ਸਕੱਲੀ ਆਦਿ ਵੀ ਸੰਗਤਾਂ 'ਚ ਮੌਜੂਦ ਸਨ, ਜਿਨ੍ਹਾਂ ਵਲੋਂ ਨਗਰ ਕੀਰਤਨ ਲਈ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ।


Baljit Singh

Content Editor

Related News