ਇਟਲੀ : 1 ਅਪ੍ਰੈਲ ਨੂੰ ਬੈਰਗਾਮੋ ਦੀ ਧਰਤੀ ''ਤੇ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

03/30/2023 2:22:35 PM

ਰੋਮ (ਕੈਂਥ): ਸਿੱਖੀ ਸਿਧਾਂਤ, ਸਿੱਖੀ ਜੀਵਨ ਤੇ ਸਿੱਖੀ ਫਰਜ਼ਾਂ ਦੀਆਂ ਬਾਤਾਂ ਪਾਉਂਦੇ ਵਿਸ਼ਾਲ ਧਾਰਮਿਕ ਸਮਾਗਮ, ਗੁਰਬਾਣੀ ਕੀਰਤਨ ਸਮਾਰੋਹ ਤੇ ਨਗਰ ਕੀਰਤਨ ਜਿੱਥੇ ਭਾਰਤ ਦੀ ਧਰਤੀ 'ਤੇ ਸਜਾਏ ਜਾਂਦੇ ਹਨ, ਉੱਥੇ ਦੁਨੀਆਂ ਦੇ ਚੱਪੇ-ਚੱਪੇ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਮਹਾਨ ਸਿੱਖ ਧਰਮ ਨੂੰ ਸਮਰਪਿਤ ਅਜਿਹੇ ਸਮਾਗਮ ਕਰਵਾਉਂਦੀ ਹੋਈ ਵਿਦੇਸ਼ਾਂ ਵਿੱਚ ਸਿੱਖੀ ਦੇ ਬੂਟੇ ਨੂੰ ਪ੍ਰਫੁਲੱਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਅਜਿਹੇ ਹੀ ਕਾਰਜਾਂ ਵਿੱਚ ਮੋਹਰੀ ਹੈ ਇਟਲੀ ਦੇ ਲੰਬਾਰਦੀਆ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ। ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮਹਾਨ ਸਿੱਖ ਧਰਮ ਨਾਲ ਸਬੰਧਤ ਸਮਾਗਮਾਂ ਨੂੰ ਨਿਰੰਤਰ ਕਰਵਾਉਂਦੀ ਹੀ ਰਹਿੰਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਅਜੇ ਬੰਗਾ ਦਾ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨਾ ਤੈਅ

ਹੋਲੇ-ਮਹੱਲੇ ਦਾ ਸਮਾਗਮ ਮੁੱਕਦਿਆਂ ਹੀ ਹੁਣ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 1 ਅਪ੍ਰੈਲ ਦਿਨ ਸ਼ਨੀਵਾਰ 2023 ਨੂੰ ਦੁਪਿਹਰ ਇੱਕ ਵਜੇ ਸਜਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀਏ ਤੇ ਕਥਾ ਵਾਚਕ ਗੁਰੂ ਸਾਹਿਬ ਦੇ ਦਰਬਾਰ ਵਿੱਚ ਭਰਵੀਂ ਹਾਜ਼ਰੀ ਲੁਆਉਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੀਆਂ ਸੰਗਤਾਂ ਨੂੰ ਇਸ ਮਹਾਨ ਦਿਵਸ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਨਗਰ ਕੀਰਤਨ ਦੀਆਂ ਸੰਗਤਾਂ ਨੂੰ ਗਿਆਨੀ ਗੁਰਵਿੰਦਰ ਸਿੰਘ ਨੰਗਲੀ ਤੋਂ ਇਲਾਵਾ ਬੱਚਿਆਂ ਦਾ ਕੀਰਤਨੀ ਜੱਥਾ ਵੀ ਗੁਰੂ ਜਸ ਸਰਵਣ ਕਰਵਾਏਗਾ। ਇਸ ਮੌਕੇ ਅਨੇਕਾਂ ਪ੍ਰਕਾਰ ਦੇ ਲੰਗਰ ਅਤੁੱਟ ਵਰਤਣਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News