ਪਾਕਿਸਤਾਨ ਦੇ ਗਵਾਦਰ ’ਚ ਚੀਨ ਦੇ CPEC ਪ੍ਰੋਜੈਕਟ ਖ਼ਿਲਾਫ ਜ਼ਬਰਦਸਤ ਪ੍ਰਦਰਸ਼ਨ

Sunday, Nov 21, 2021 - 10:46 PM (IST)

ਪਾਕਿਸਤਾਨ ਦੇ ਗਵਾਦਰ ’ਚ ਚੀਨ ਦੇ CPEC ਪ੍ਰੋਜੈਕਟ ਖ਼ਿਲਾਫ ਜ਼ਬਰਦਸਤ ਪ੍ਰਦਰਸ਼ਨ

ਕਰਾਚੀ : ਪਾਕਿਸਤਾਨ ਦੇ ਗਵਾਦਰ ’ਚ ਚੀਨ ਦੀ ਵਧਦੀ ਮੌਜੂਦਗੀ ਨੂੰ ਲੈ ਕੇ ਅਸੰਤੁਸ਼ਟੀ ਵਧਦੀ ਜਾ ਰਹੀ ਹੈ। ਇਸ ਦੌਰਾਨ ਇਥੇ ਲੋਕਾਂ ਨੇ ਚੀਨ ਦੇ ਸੀ.ਪੀ.ਈ.ਸੀ. ਪ੍ਰੋਜੈਕਟ ਦੇ ਖ਼ਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ। ਗਵਾਦਰ ’ਚ ਲੋਕ ਬੇਲੋੜੀਆਂ ਚੌਕੀਆਂ, ਪਾਣੀ ਅਤੇ ਬਿਜਲੀ ਦੀ ਭਾਰੀ ਕਮੀ, ਗੈਰ-ਕਾਨੂੰਨੀ ਮੱਛੀਆਂ ਫੜਨ ਤੋਂ ਰੋਜ਼ੀ-ਰੋਟੀ ਦੇ ਖਤਰੇ ਅਤੇ ਚੀਨ ਦੇ ਬਹੁ-ਅਰਬ ਡਾਲਰ ਦੇ ਬੈਲਟ ਐਂਡ ਰੋਡ ਪ੍ਰੋਜੈਕਟ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ਹਨ। ਕੁਝ ਸਿਆਸੀ ਪਾਰਟੀਆਂ ਦੇ ਕਾਰਕੁਨ, ਨਾਗਰਿਕ ਅਧਿਕਾਰਾਂ ਦੇ ਕਾਰਕੁਨ ਅਤੇ ਇਨ੍ਹਾਂ ਵਿਸ਼ਿਆਂ ਨਾਲ ਜੁੜੇ ਲੋਕ ਪਿਛਲੇ ਇਕ ਹਫ਼ਤੇ ਤੋਂ ਗਵਾਦਰ ਦੇ ਪੋਰਟ ਰੋਡ ’ਤੇ ਵਾਈ ਚੌਕ ’ਤੇ ਪ੍ਰਦਰਸ਼ਨ ਕਰ ਰਹੇ ਹਨ। ਗਵਾਦਰ ਪਾਕਿਸਤਾਨ ਦੇ ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ’ਚ ਇਕ ਤੱਟਵਰਤੀ ਸ਼ਹਿਰ ਹੈ। 'ਜੰਗ' ਅਖਬਾਰ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਬੇਲੋੜੀਆਂ ਸੁਰੱਖਿਆ ਚੌਕੀਆਂ ਹਟਾਉਣ, ਪੀਣ ਵਾਲਾ ਪਾਣੀ ਅਤੇ ਬਿਜਲੀ ਮੁਹੱਈਆ ਕਰਵਾਉਣ, ਮਕਰਾਨ ਤੱਟ ਤੋਂ ਮੱਛੀਆਂ ਫੜਨ ਵਾਲੀਆਂ ਵੱਡੀਆਂ ਯੰਤਰਿਕ ਕਿਸ਼ਤੀਆਂ ਨੂੰ ਹਟਾਉਣ ਅਤੇ ਪੰਜਗੁਰ ਤੋਂ ਗਵਾਦਰ ਤੱਕ ਈਰਾਨ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਹੈ। 'ਗਵਾਦਰ ਨੂੰ ਅਧਿਕਾਰ ਦਿਓ' ਰੈਲੀ ਦੇ ਮੁਖੀ ਮੌਲਾਨਾ ਹਿਦਾਇਤ ਉਰ ਰਹਿਮਾਨ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਇਸ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੁਹਿਰਦ ਨਹੀਂ ਹੈ। ਉਨ੍ਹਾਂ ਨੇ ਕਿਹਾ, ‘‘ਮਿੱਟੀ ਦੇ ਲਾਲ ਲਈ ਇਹ ਅਪਮਾਨਜਨਕ ਹੈ ਕਿ ਚੌਕੀਆਂ ’ਤੇ ਉਨ੍ਹਾਂ ਨੂੰ ਰੋਕਿਆ ਜਾਵੇ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਟਿਕਾਣੇ ਬਾਰੇ ਪੁੱਛਿਆ ਜਾਵੇ।’’ ਇਹ ਪ੍ਰਦਰਸ਼ਨ ਗਵਾਦਰ ’ਚ ਚੀਨ ਦੀ ਵਧਦੀ ਮੌਜੂਦਗੀ ਦੇ ਵਿਰੁੱਧ ਅਸੰਤੋਸ਼ ਦਾ ਹਿੱਸਾ ਹੈ। ਗਵਾਦਰ ਬੰਦਰਗਾਹ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਪ੍ਰੋਜੈਕਟ (ਸੀ.ਪੀ.ਈ.ਸੀ.) ਦਾ ਮੁੱਖ ਹਿੱਸਾ ਹੈ। ਭਾਰਤ ਪਹਿਲਾਂ ਹੀ ਚੀਨ ਦੇ ਸਾਹਮਣੇ ਇਸ ਪ੍ਰਾਜੈਕਟ ਨੂੰ ਲੈ ਕੇ ਆਪਣੇ ਇਤਰਾਜ਼ ਪ੍ਰਗਟਾ ਚੁੱਕਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚੋਂ ਲੰਘਦਾ ਹੈ। ‘ਡਾਨ’ ਅਖਬਾਰ ਨੇ ਸ਼ੁੱਕਰਵਾਰ ਖ਼ਬਰ ਦਿੱਤੀ ਸੀ ਕਿ ਪ੍ਰਸ਼ਾਸਨ ਦੀ ਤਰਜੀਹ ਬੰਦਰਗਾਹ ਅਤੇ ਇਸ ਨਾਲ ਜੁੜੇ ਹਿੱਤਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਕਰਨਾ ਹੈ, ਜਦਕਿ ਸਥਾਨਕ ਲੋਕਾਂ ਦੀ ਭਲਾਈ ਕੋਈ ਮਾਇਨੇ ਨਹੀਂ ਰੱਖਦੀ, ਬੰਦਰਗਾਹ ਆਰਥਿਕ ਪ੍ਰਸ਼ੰਸਾ ਦਾ ਕੇਂਦਰ ਨਹੀਂ ਬਣ ਗਈ ਹੈ ਪਰ ਇਸ ਦੇ ਉਲਟ ਹੈ।


author

Manoj

Content Editor

Related News