ਅਮਰੀਕਾ ''ਚ ਪੰਜਾਬੀ ਨੌਜਵਾਨਾਂ ਵਿਚਕਾਰ ਹੋਈ ਹਿੰਸਕ ਝੜਪ, ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ
Monday, Jul 19, 2021 - 11:43 AM (IST)
ਨਿਊਯਾਰਕ/ਕੈਲੀਫੋਰਨੀਆ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫਰਿਜਨੋ ਲਾਗੇ ਪੈਂਦੇ ਸਟਰ ਕਾਉਂਟੀ ਦੇ ਟਾਊਨ ਰੋਬਿਨਜ ਵਿੱਖੇ ਹੋਏ ਕਬੂਤਰਬਾਜ਼ੀ ਦੇ ਇੱਕ ਮੁਕਾਬਲੇ ਦੌਰਾਨ ਹਿੰਸਕ ਝੜਪ ਹੋਈ। ਇਸ ਝੜਪ ਵਿੱਚ ਤਿੰਨ ਜਣੇ ਜ਼ਖਮੀ ਹੋਏ ਸਨ, ਦੇ ਸਬੰਧ ਵਿੱਚ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ।
ਪੁਲਸ ਵੱਲੋ ਫਰਿਜਨੋ ਨਿਵਾਸੀ ਸਤਵੀਰ ਸਿੰਘ ਚੀਮਾ ਅਤੇ ਸੇਲਮਾ ਨਿਵਾਸੀ ਕਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਝੜਪ 10 ਜੁਲਾਈ ਨੂੰ ਹੋਈ ਸੀ ਜਿਸ ਵਿੱਚ ਤਿੰਨ ਜਣੇ ਜ਼ਖਮੀ ਹੋਏ ਸਨ। ਪੁਲਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਵੱਲੋ ਹਥਿਆਰਾਂ ਨਾਲ ਗੋਲੀਬਾਰੀ ਅਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੀ। ਇਹ ਝੜਪ ਕਬੂਤਰਾਂ ਦੀ ਬਾਜ਼ੀ ਦੇ ਮੁਕਾਬਲੇ ਦੌਰਾਨ ਹੋਈ ਸੀ।
ਪੜ੍ਹੋ ਇਹ ਅਹਿਮ ਖਬਰ- ਚਿੰਤਾਜਨਕ : ਦਵਾਈਆਂ ਦੀ ਓਵਰਡੋਜ਼ ਨਾਲ ਅਮਰੀਕਾ 'ਚ 93 ਹਜ਼ਾਰ ਮੌਤਾਂ
ਪੁਲਸ ਮੁਤਾਬਕ ਨੌਜਵਾਨਾਂ ਦਾ ਇੱਕ ਗਰੁੱਪ ਚਾਰ ਗੱਡੀਆਂ ਵਿੱਚ ਆਇਆ ਸੀ ਜਿਹਨਾਂ ਕੋਲ ਹੈਂਡਗਨ ਅਤੇ ਤਲਵਾਰਾਂ ਸਨ ਅਤੇ ਇੰਨਾ ਵੱਲੋਂ ਤਿੰਨ ਵਿਅਕਤੀਆਂ ਨੂੰ ਗੋਲੀ ਅਤੇ ਤਲਵਾਰਾਂ ਨਾਲ ਹਮਲਾ ਕਰ ਫਟੜ ਕਰ ਦਿੱਤਾ ਗਿਆ ਸੀ। ਇਕ ਪੀੜਤ ਦੇ ਪੈਰ ਵਿਚ ਗੋਲੀ ਲੱਗੀ ਸੀ, ਇਕ ਦੇ ਪੱਟ ਵਿਚ ਅਤੇ ਤੀਜੇ ਪੀੜਤ ਨੂੰ ਕਈ ਥਾਵਾਂ 'ਤੇ ਗੋਲੀ ਲੱਗੀ ਸੀ ਅਤੇ ਨਾਲ ਹੀ ਉਸ ਦੇ ਗਲੇ ਵਿਚ ਵੀ ਚਾਕੂ ਮਾਰਿਆ ਗਿਆ ਸੀ। ਪੈਰ ਅਤੇ ਪੱਟ ਵਿਚ ਗੋਲੀ ਮਾਰਨ ਵਾਲੇ ਦੋ ਪੀੜਤ ਵਿਅਕਤੀਆਂ ਨੂੰ ਹਸਪਤਾਲ ਤੋਂ ਬਿਨਾਂ ਕਿਸੇ ਜਾਨਲੇਵਾ ਸੱਟਾਂ ਤੋਂ ਛੁੱਟੀ ਮਿਲ ਗਈ ਹੈ ਪਰ ਤੀਜੇ ਪੀੜਤ ਦੀ ਹਾਲਤ ਗੰਭੀਰ ਬਣੀ ਹੋਈ ਹੈ।