ਵਿਨਰਜੀਤ ਖਡਿਆਲ ਨੂੰ ਸ਼੍ਰੋਅਦ (ਬ) ਦੇ ਵਰਕਿੰਗ ਕਮੇਟੀ ਦੇ ਮੈਂਬਰ ਥਾਪੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

Wednesday, Mar 17, 2021 - 12:24 PM (IST)

ਵਿਨਰਜੀਤ ਖਡਿਆਲ ਨੂੰ ਸ਼੍ਰੋਅਦ (ਬ) ਦੇ ਵਰਕਿੰਗ ਕਮੇਟੀ ਦੇ ਮੈਂਬਰ ਥਾਪੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆ ਵਿਨਰਜੀਤ ਸਿੰਘ ਖਡਿਆਲ ਦੀਆਂ ਪਾਰਟੀ ਅਤੇ ਪੰਥ ਪ੍ਰਤੀ ਸੇਵਾਵਾ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਅਕਾਲੀ ਦਲ (ਬ ) ਹਲਕਾ ਸੁਨਾਮ ਨੂੰ ਸ਼੍ਰੋ.ਆ.ਦਲ (ਬ) ਦੀ ਵਰਕਿੰਗ ਕਮੇਟੀ ਦਾ ਮੈਂਬਰ ਥਾਪਿਆ ਗਿਆ। ਇਸ ਮੌਕੇ ਵੱਖ-ਵੱਖ ਅਕਾਲੀ ਆਗੂਆ, ਵਰਕਰਾਂ ਤੇ ਪਾਰਟੀ ਦੇ ਅਹੁਦੇਦਾਰਾਂ ਵਲੋਂ ਪ੍ਰਕਾਸ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋ.ਆ.ਦਲ ਦੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੇ 'ਕੀਵੀ ਕਿੰਗ' ਗੁਰਵਿੰਦਰ ਸਿੰਘ ਨੂੰ ਮਿਲੇਗਾ ਵੱਡਾ ਕਮਿਊਨਿਟੀ ਐਵਾਰਡ

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਪਾਪੂਆ ਨਿਊ ਗਿਨੀ ਨੂੰ ਭੇਜੇਗਾ 8000 ਕੋਵਿਡ ਵੈਕਸੀਨ : ਸਕੌਟ ਮੌਰੀਸਨ

ਧੰਨਵਾਦ ਕਰਨ ਵਾਲਿਆ ਵਿੱਚ ਐਨ.ਆਰ.ਆਈ ਦੀਪ ਘੁਮਾਣ ਐਡੀਲੇਡ, ਨਰਿੰਦਰ ਸਿੰਘ ਬੈਂਸ, ਨਵਦੀਪ ਅਗਨੀਹੋਤਰੀ, ਭੁਪਿੰਦਰ ਸਿੰਘ ਮਨੇਸ ਪ੍ਰਧਾਨ ਸ਼੍ਰੋ.ਆ.ਦਲ.(ਬ) ਆਸਟ੍ਰੇਲੀਆਂ,ਜੱਸ ਮੰਡ,ਜਸਦੀਪ ਸਿੰਘ ਢੀਡਸਾ,ਅਮਨ ਚੀਮਾ, ਇਕਬਾਲ ਦਿਉਲ ਕੈਨਬਰਾ,ਪੁਸ਼ਪਿੰਦਰ ਸਿੰਘ ਤੇ ਗੁਰਿੰਦਰ ਸਿੰਘ ਦੋਵੇਂ ਮੈਲਬੌਰਨ,ਕਮਲਜੀਤ ਸਿੰਘ ਸਿਡਨੀ,ਮਨਮੋਹਣ ਸਿੰਘ, ਪਿੰਕੀ ਸਿੰਘ ਬ੍ਰਿਸਬੇਨ, ਰਾਜੇਸ਼ ਗੋਇਲ ਕੇਨਜ਼ ਤੇ ਵਿਜੈ ਗਰੇਵਾਲ ਆਦਿ ਨੇ ਇਸ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਵਿਨਰਜੀਤ ਸਿੰਘ ਖਡਿਆਲ ਦੀ ਇਸ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਵੀ ਮਜਬੂਤੀ ਮਿਲੇਗੀ।


author

Vandana

Content Editor

Related News