ਵਿਜੇ ਸਲਵਾਨ ਇਟਲੀ ਤੋਂ ਬਣੇ ਭਾਰਤ ਤਿੱਬਤ ਤਾਲਮੇਲ ਸੰਘ (ਬੀ.ਟੀ.ਐਸ.ਐਸ) ਦੇ ਕਨਵੀਨਰ
Wednesday, Jul 07, 2021 - 04:39 PM (IST)
ਰੋਮ (ਕੈਂਥ): ਤਿੱਬਤ ਦੀ ਖੁਦਮੁਖਤਿਆਰੀ ਅਤੇ ਮਾਨਸਰੋਵਰ ਦੀ ਮੁਕਤੀ ਲਈ ਚੀਨ ਦੀਆਂ ਮਨ ਮਾਨੀਆਂ ਖ਼ਿਲਾਫ਼ ਦੇਸ਼ ਵਿਦੇਸ਼ ਵਿਚ ਜਨ ਜਾਗਰਣ ਮੁਹਿੰਮ ਅਤੇ ਇੱਕ ਵੱਡਾ ਜਨ ਅੰਦੋਲਨ ਖੜ੍ਹਾ ਕਰਨ ਦੇ ਉਦੇਸ਼ ਨਾਲ ਅਤੇ ਲਗਾਤਾਰ ਚੀਨ ਨਾਲ ਵੱਖ-ਵੱਖ ਵਿਵਾਦਾਂ ਦੇ ਨਿਪਟਾਰੇ ਦੇ ਲਈ ਭਾਰਤ ਤਿੱਬਤ ਸਮਨਵਯ (ਤਾਲਮੇਲ) ਸੰਘ (ਬੀ.ਟੀ.ਐਸ.ਐਸ) ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲਾਮਬੰਦ ਹੈ, ਇਸ ਨੂੰ ਵਿਦੇਸ਼ਾਂ ਵਿੱਚ ਹੋਰ ਵਧਾਉਣ ਦੇ ਉਦੇਸ਼ ਨਾਲ ਇਟਲੀ ਤੋਂ ਵਿਜੇ ਸਲਵਾਨ ਨੂੰ ਇਸ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਫੋਨ 'ਤੇ ਜਾਣਕਾਰੀ ਦਿੰਦਿਆਂ ਹੋਇਆ ਭਾਰਤ ਤਿੱਬਤ ਸਮਨਵਯ (ਤਾਲਮੇਲ) ਸੰਘ ਦੇ ਅੰਤਰਰਾਸ਼ਟਰੀ ਕਨਵੀਨਰ ਸੁਖਮਿੰਦਰਪਾਲ ਸਿੰਘ ਭੂਖੜੀ ਕਲਾਂ ਨੇ ਦੱਸਿਆ ਕਿ ਹੋਰਨਾਂ ਦੇਸ਼ਾਂ ਵਾਂਗ ਇਟਲੀ ਵਿੱਚ ਵੀ ਬੀ.ਟੀ.ਐਸ.ਐਸ. ਦੀ ਜਨ ਜਾਗਰਣ ਮੁਹਿੰਮ ਲਈ ਵਿਜੇ ਸਲਵਾਨ ਨੂੰ ਇਟਲੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਦਿਲੀਪ ਕੁਮਾਰ ਦੀ ਦਿਆਲੁਤਾ ਨੂੰ ਕਦੇ ਨਹੀਂ ਭੁੱਲ ਪਾਵਾਂਗਾ : ਪਾਕਿ ਪ੍ਰਧਾਨ ਮੰਤਰੀ
ਆਉਣ ਵਾਲੇ ਦਿਨਾਂ ਵਿਚ ਇਟਲੀ ਲਈ ਸੰਗਠਨ ਦੇ ਢਾਂਚੇ ਦਾ ਹੋਰ ਵਿਸਥਾਰ ਕਰ ਦਿੱਤਾ ਜਾਵੇਗਾ। ਇਸ ਮੌਕੇ ਬੀ.ਟੀ.ਐਸ.ਐਸ ਦੇ ਇਟਲੀ ਦੇ ਕਨਵੀਨਰ ਵਿਜੇ ਸਲਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਹਾਈ ਕਮਾਨ ਨੇ ਜ਼ਿੰਮੇਵਾਰੀ ਦਿੱਤੀ ਹੈ, ਉਹ ਡਟ ਕੇ ਉਸ 'ਤੇ ਪਹਿਰਾ ਦੇਣਗੇ ਅਤੇ ਬੀ.ਟੀ.ਐਸ.ਐਸ ਦੁਆਰਾ ਤਿੱਬਤ ਦੀ ਆਜ਼ਾਦੀ ਲਈ ਚਲਾਈ ਮੁਹਿੰਮ ਨੂੰ ਇਟਲੀ ਵਿੱਚ ਵੀ ਪ੍ਰਫੁੱਲਿਤ ਕਰਨਗੇ।