ਚੱਲਦੀ ਬਾਈਕ 'ਤੇ ਨਹਾ ਰਹੇ ਸਨ ਦੋ ਵਿਅਕਤੀ, ਪੁਲਸ ਨੇ ਲੱਭ ਕੇ ਕੱਟਿਆ ਚਾਲਾਨ

Saturday, Jan 25, 2020 - 04:05 PM (IST)

ਚੱਲਦੀ ਬਾਈਕ 'ਤੇ ਨਹਾ ਰਹੇ ਸਨ ਦੋ ਵਿਅਕਤੀ, ਪੁਲਸ ਨੇ ਲੱਭ ਕੇ ਕੱਟਿਆ ਚਾਲਾਨ

ਹਨੋਈ- ਵਿਅਤਨਾਮ ਵਿਚ ਇਕ ਹਾਸੋਹੀਣਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬਾਈਕ ਦੀ ਸਵਾਰੀ ਕਰਦਿਆਂ ਦੋ ਵਿਅਕਤੀਆਂ ਦੀ ਨਹਾਉਣ ਦੀ ਵੀਡੀਓ ਵਾਇਰਲ ਹੋ ਗਈ। ਇੰਨਾ ਹੀ ਨਹੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਵੀ ਲੱਭ ਕੇ ਬਾਈਕ ਸਵਾਰ ਦਾ ਚਲਾਨ ਕੱਟਿਆ ਹੈ।

ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਦੋ ਵਿਅਕਤੀ ਬਾਈਕ ਦੀ ਸਵਾਰੀ ਕਰਦਿਆਂ ਨਹਾ ਰਹੇ ਸਨ। ਉਹਨਾਂ ਵਿਚੋਂ ਇਕ ਬਾਈਕ ਚਲਾ ਰਿਹਾ ਸੀ ਤੇ ਦੂਜਾ ਪਿੱਛੇ ਬੈਠਾ ਸੀ। ਦੋਵਾਂ ਦੇ ਵਿਚਾਲੇ ਇਕ ਪਾਣੀ ਦੀ ਭਰੀ ਹੋਈ ਬਾਲਟੀ ਪਈ ਹੋਈ ਸੀ। ਇਸ ਤੋਂ ਬਾਅਦ ਬਾਈਕ ਦੇ ਪਿੱਛੇ ਬੈਠਾ ਵਿਅਕਤੀ ਬਾਈਕ ਚਾਲਕ ਤੇ ਖੁਦ 'ਤੇ ਪਾਣੀ ਸੁੱਟਣ ਲੱਗਦਾ ਹੈ। ਦੋਵੇਂ ਸਾਬਣ ਲਾਉਂਦੇ ਹਨ। ਹਾਲਾਂਕਿ ਜਦੋਂ ਉਹਨਾਂ ਨੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਤਾਂ ਉਹਨਾਂ ਨਾਲ ਕਲੋਲ ਹੀ ਹੋ ਗਈ ਕਿਉਂਕਿ ਲੋਕਾਂ ਨੇ ਉਹਨਾਂ ਦੀ ਤਾਰੀਫ ਕਰਨ ਦੀ ਬਜਾਏ ਉਹਨਾਂ ਦੀ ਨਿੰਦਾ ਕੀਤੀ ਤੇ ਨਾਲ ਹੀ ਪੁਲਸ ਨੇ ਉਹਨਾਂ ਦਾ ਪਤਾ ਲਾ ਉਹਨਾਂ ਦਾ ਤਕੜਾ ਚਾਲਾਨ ਵੀ ਕੱਟ ਦਿੱਤਾ।

PunjabKesari

ਇਸ ਵੀਡੀਓ ਨੂੰ ਗੀਓ ਥੋਂਗ ਨਾਂ ਦੇ ਫੇਸਬੁੱਕ ਯੂਜ਼ਰ ਨੇ ਬੁੱਧਵਾਰ ਨੂੰ ਸ਼ੇਅਰ ਕੀਤਾ ਸੀ। ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਬਿਨ੍ਹ ਡੋਂਗ ਸੂਬੇ ਦੀ ਹੈ। ਜਿਥੇ 23 ਸਾਲ ਹੁਯਨ ਥਾਨ ਆਪਣੇ ਸਾਥੀ ਨਾਲ ਚੱਲਦੀ ਬਾਈਕ 'ਤੇ ਨਹਾ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ 'ਤੇ ਕਾਰਵਾਈ ਕੀਤੀ ਤੇ ਉਹਨਾਂ ਦੀ ਬਾਈਕ ਦੇ ਲਾਈਸੈਂਸ ਪਟੇਟ ਰਾਹੀਂ ਉਹਨਾਂ ਨੂੰ ਲੱਭ ਲਿਆ। ਪੁਲਸ ਨੇ ਬਾਈਕ ਚਾਲਕ ਤੇ ਉਸ ਦੇ ਸਾਥੀ ਨੂੰ 6 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ। ਦੋਵਾਂ 'ਤੇ ਬਿਨਾਂ ਹੈਲਮੇਟ ਬਾਈਕ ਚਲਾਉਣ ਸਣੇ ਲਾਪਰਵਾਹੀ ਜਿਹੇ ਦੋਸ਼ ਲਾਏ ਗਏ। ਇੰਨਾ ਹੀ ਨਹੀਂ ਪੁਲਸ ਨੇ ਚਾਲਕ ਦੇ ਸਾਥੀ ਕੋਲੋਂ ਕਰੀਬ ਸਾਢੇ 4 ਹਜ਼ਾਰ ਦਾ ਜੁਰਮਾਨਾ ਲਿਆ ਕਿਉਂਕਿ ਉਹ ਇਕ ਅਯੋਗ ਵਿਅਕਤੀ ਤੋਂ ਬਾਈਕ ਚਲਵਾ ਰਿਹਾ ਸੀ। 


author

Baljit Singh

Content Editor

Related News