ਵਿਯਤਨਾਮ ''ਚ ਤੂਫਾਨ ਪੀੜਤਾਂ ਦੀ ਮਦਦ ਲਈ ਸੰਯੁਕਤ ਰਾਸ਼ਟਰ ਵਲੋਂ 42 ਲੱਖ ਡਾਲਰ ਨੂੰ ਮਨਜ਼ੂਰੀ

11/28/2017 6:25:06 PM

ਹਨੇਈ— ਸੰਯੁਕਤ ਰਾਸ਼ਟਰ ਨੇ ਵਿਯਤਨਾਮ 'ਚ ਆਏ ਵਿਨਾਸ਼ਕਾਰੀ ਤੂਫਾਨ ਡੈਮਰੀ ਨਾਲ ਪ੍ਰਭਾਵਿਤ 1,50,000 ਲੋਕਾਂ ਦੀ ਮਦਦ ਲਈ 42 ਲੱਖ ਡਾਲਰ ਹੋਰ ਦੇਣ ਲਈ ਮਨਜ਼ੂਰੀ ਦੇ ਦਿੱਤੀ ਹੈ। ਵਿਯਤਨਾਮ 'ਚ ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਫੰਡ ਨੂੰ 1.5 ਲੱਖ ਲੋਕਾਂ ਨੂੰ ਜੀਵਨ ਰੱਖਿਅਕ ਸਹਾਇਤਾ ਪ੍ਰਦਾਨ ਕਰਨ ਤੇ ਅਗਲੇ 6 ਮਹੀਨੇ ਤੱਕ ਨਾਜ਼ੁਕ ਹਾਲਾਤਾਂ ਨਾਲ ਨਜਿੱਠਣ ਲਈ ਵਰਤਿਆ ਜਾਵੇਗਾ। ਇਨ੍ਹਾਂ 1.5 ਲੱਖ ਪ੍ਰਭਾਵਿਤ ਲੋਕਾਂ 'ਚ ਕਰੀਬ 47,000 ਬੱਚੇ ਹਨ।
ਇਕ ਪੱਤਰਕਾਰ ਏਜੰਸੀ ਦੀ ਖਬਰ ਮੁਤਾਬਕ 4 ਨਵੰਬਰ ਨੂੰ ਆਏ ਤੂਫਾਨ ਡੈਮਰੀ ਕਾਰਨ ਦੇਸ਼ ਦੇ ਮੱਧ ਦੇ ਇਲਾਕੇ 'ਚ ਵੱਡੇ ਪੈਮਾਨੇ 'ਤੇ ਹੜ੍ਹ ਆਏ ਤੇ ਤਬਾਹੀ ਹੋਈ। ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਵਿਯਤਨਾਮ ਨੂੰ 12 ਮਹੀਨਿਆਂ 'ਚ 6.5 ਕਰੋੜ ਡਾਲਰ ਦੀ ਲੋੜ ਹੋਵੇਗੀ। ਇਸ ਤੂਫਾਨ ਨਾਲ 43 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਸਨ, ਜਿਨ੍ਹਾਂ 'ਚੋਂ 4 ਲੱਖ ਤੋਂ ਜ਼ਿਆਦਾ ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ। ਵਿਯਤਨਾਮ 'ਚ ਬੀਤੇ 10 ਮਹੀਨਿਆਂ 'ਚ ਅਹਿਜੀ ਤਬਾਹੀ ਕਾਰਨ 245 ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News