ਅਫਗਾਨ ਕਾਮੇਡੀਅਨ ਖਾਸ਼ਾ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਵਾਇਰਲ, ਪਾਕਿ ਖ਼ਿਲਾਫ਼ ਆਨਲਾਈਨ ਪਟੀਸ਼ਨ ਦਾਇਰ

07/31/2021 5:28:10 PM

ਕਾਬੁਲ– ਅਫਗਾਨਿਸਤਾਨ ਦੇ ਕੰਧਾਰ ’ਚ ਮਸ਼ਹੂਰ ਕਾਮੇਡੀਅਨ ਮਿਸਟਰ ਨਜ਼ਰ ਮੁਹੰਮਦ ਉਰਫ ਖਾਸ਼ਾ ਦੀ ਮੌਤ ਤੋਂ ਪਹਿਲਾਂ ਦੀ ਇਕ ਖੌਫਨਾਕ ਵੀਡੀਓ ਸੌਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਤਾਲਿਬਾਨੀ ਅੱਤਵਾਦੀ ਅਤੇ ਪਾਕਿ ਮਿਲੀਸ਼ੀਆਈ ਬੇਰਹਿਮੀ ਨਾਲ ਖਾਸ਼ਾ ਦੀ ਕੁੱਟਮਾਰ ਕਰ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਇਕ ਬੀਬੀ ਵਲੋਂ ਪੋਸਟ ਕੀਤੀ ਗਈ ਆਨਲਾਈਨ ਪਟੀਸ਼ਨ ’ਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫਗਾਨਿਸਤਾਨ ’ਚ ਅੱਤਵਾਦ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੇ ਦਖਲ ਨੂੰ ਰੋਕਣ ਲਈ ਕਿਹਾ ਗਿਆ ਹੈ। ਟਵਿਟਰ ’ਤੇ ਪੋਸਟ ਕੀਤੀ ਗਈ ਤਸਵੀਰ ’ਚ ਪਾਕਿਸਤਾਨੀ ਕਪਤਾਨ ਅਲੀ ਹਸਨ ਨੂੰ ਵਿਖਾਇਆ ਗਿਆ ਹੈ ਜੋ ਕੰਧਾਰ ’ਚ ਤਾਲਿਬਾਨ ਦੇ ਮਿਲਟਰੀ ਕਮਿਸ਼ਨ ਦਾ ਮੈਂਬਰ ਸੀ ਅਤੇ ਏ.ਐੱਨ.ਡੀ.ਐੱਸ.ਐੱਫ. ਕਾਊਂਟਰ ਆਪਰੇਸ਼ੰਸ ਦੌਰਾਨ ਜ਼ਖਮੀ ਹੋ ਗਿਆ ਸੀ। ਆਨਲਾਈਨ ਪਟੀਸ਼ਨ ਟਵਿਟਰ ’ਤੇ change.org ਦੁਆਰਾ ਪੋਸਟ ਕੀਤੀ ਗਈ ਜਿਸ ਵਿਚ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪਨਾਹ ਦੇਣਾ ਬੰਦ ਕਰਨ ਅਤੇ ਤਾਲਿਬਾਨ ਕੇਂਦਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ। 

 

این ویدیو خاشه است، طالبان اورا در برابر چشمان مردم، زیر نظارت ملیشه های پاکستانی اینگونه بی رحمانه خاشه خاشه کردند . pic.twitter.com/pfr7bOicgS

— stop stop (@Morteza76777) July 29, 2021

ਅੰਤਰਰਾਸ਼ਟਰੀ ਭਾਈਚਾਰੇ ਨੂੰ ਆਨਲਾਈਨ ਪਟੀਸ਼ਨ ’ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਕਿਸ ਤਰ੍ਹਾਂ ਅਫਗਾਨਿਸਤਾਨ ਨੂੰ ਤਬਾਹ ਕਰਨ ’ਚ ਤਾਲਿਬਾਨ ਦੀ ਮਦਦ ਕਰ ਰਿਹਾ ਹੈ। 

PunjabKesari

- ਪਾਕਿਸਤਾਨ ਤਾਲਿਬਾਨ ਅਤੇ 30 ਤੋਂ ਜ਼ਿਆਦਾ ਹੋਰ ਅੱਤਵਾਦੀ ਸੰਗਠਨਾਂ ਦੀ ਭਰਤੀ ਅਤੇ ਟ੍ਰੇਨਿੰਗ ’ਚ ਮਦਦ ਕਰਨਾ।
- ਪਾਕਿਸਤਾਨ ’ਚ ਤਾਲਿਬਾਨ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਰਨ ਦੇਣਾ।
- ਵੱਖ-ਵੱਖ ਚੈਨਲਾਂ ਰਾਹੀਂ ਸਿੱਧੀ ਵਿੱਤੀ ਮਦਦ ਕਰਨਾ।
- ਹਥਿਆਰ ਅਤੇ ਵਿਸਫੋਟਕ ਸਾਮੱਗਰੀ ਦੀ ਸਪਲਾਈ ਕਰਨਾ।
- ਸਿਆਸੀ ਅਤੇ ਕੂਟਨੀਤਕ ਸ਼ਰਨ ਅਤੇ ਸਹਾਇਤਾ।
- ਅਫਗਾਨਿਸਤਾਨ ’ਚ ਛੋਟੇ ਅਤੇ ਵੱਡੇ ਪੱਧਰ ’ਤੇ ਤਾਲਿਬਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਦੀ ਨਿਗਰਾਨੀ ਕਰਨਾ। 

PunjabKesari

ਮੀਡੀਆ ਰਿਪੋਰਟਾਂ ਮੁਤਾਬਕ, ਖਾਸ਼ਾ ਕੰਧਾਰ ਪੁਲਸ ’ਚ ਵੀ ਕੰਮ ਕਰ ਚੁੱਕੇ ਸਨ। ਹਾਲਾਂਕਿ, ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ, ਖਾਸ਼ਾ ਦਾ ਪੁਲਸ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਸਾਫ਼ ਨਹੀਂ ਹੈ। ਪਿਛਲੇ ਹਫਤੇ ਉਨ੍ਹਾਂ ਨੂੰ ਦੇਰ ਰਾਤ ਘਰੋਂ ਜ਼ਬਰਦਸਤੀ ਬਾਹਰ ਕੱਢ ਕੇ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਖਾਸ਼ਾ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਇਸ ਕਤਲ ਤੋਂ ਇਨਕਾਰ ਕੀਤਾ ਹੈ ਪਰ ਕਿਹਾ ਹੈ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਕੰਧਾਰ ਪੁਲਸ ਨੇ ਇਸ ਘਟਨਾ ’ਤੇ ਨਾਰਾਜ਼ਗੀ ਜਤਾਈ ਹੈ। ਅਫਗਾਨਿਸਤਾਨ ਦੇ ਦੂਜੇ ਉਪ-ਰਾਸ਼ਟਰਪਤੀ ਰਹੇ ਸਰਵਰ ਦਾਨਿਸ਼ ਨੇ ਕਤਲ ਨੂੰ ਲੈ ਕੇ ਕਿਹਾ ਕਿ ਇਹ ਸਾਰੇ ਅਫਗਾਨ ਲੋਕਾਂ ਦੇ ਮੂੰਹ ’ਤੇ ਇਕ ਚਪੇੜ ਹੈ ਅਤੇ ਮਨੁੱਖਤਾ ਦਾ ਅਪਮਾਨ ਹੈ।


Rakesh

Content Editor

Related News