ਸ਼ਿੰਜੋ ਆਬੇ ਦੇ ਰਹੇ ਸਨ ਭਾਸ਼ਣ, ਪਿੱਛਿਓਂ ਆਏ ਹਮਲਾਵਰ ਨੇ ਦਾਗੇ ਫਾਇਰ, ਵੀਡੀਓ ਆਈ ਸਾਹਮਣੇ

07/08/2022 12:29:03 PM

ਟੋਕੀਓ (ਏਜੰਸੀ)- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਸ਼ੁੱਕਰਵਾਰ ਨੂੰ ਨਾਰਾ ਸ਼ਹਿਰ ਵਿੱਚ ਗੋਲੀ ਮਾਰ ਦਿੱਤੀ ਗਈ। ਘਟਨਾ ਦੇ ਸਮੇਂ ਆਬੇ ਐਤਵਾਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਭਾਸ਼ਣ ਦੇ ਰਹੇ ਸਨ। ਸਾਬਕਾ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਸੀ। ਆਬੇ 'ਤੇ ਹਮਲੇ ਦੀਆਂ ਕਈ ਵੀਡੀਓ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਆਬੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਹਨ ਅਤੇ ਇਸ ਦੌਰਾਨ ਅਚਾਨਕ ਇਕ ਹਮਲਾਵਰ ਉਨ੍ਹਾਂ 'ਤੇ ਪਿਛਿਓਂ 2 ਗੋਲੀਆਂ ਚਲਾ ਦਿੰਦਾ ਹੈ। ਫਾਇਰਿੰਗ ਮਗਰੋਂ ਉਥੇ ਧੂੰਆਂ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਅਣਪਛਾਤੇ ਹਮਲਾਵਰ ਨੇ ਮਾਰੀ ਗੋਲੀ

 

ਆਬੇ 'ਤੇ ਹੋਏ ਇਸ ਜਾਨਲੇਵਾ ਹਮਲੇ ਦੇ ਸਿਲਸਿਲੇ ਵਿਚ ਪੁਲਸ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਸ਼ੱਕੀ ਦੀ ਪਛਾਣ 41 ਸਾਲਾ ਯਾਮਾਗਾਮੀ ਤੇਤਸੁਆ ਵਜੋਂ ਹੋਈ ਹੈ। ਪੁਲਸ ਨੇ ਉਸ ਥਾਂ ਤੋਂ ਇੱਕ ਬੰਦੂਕ ਬਰਾਮਦ ਕੀਤੀ ਹੈ, ਜਿੱਥੇ ਆਬੇ ਨੂੰ ਗੋਲੀ ਮਾਰੀ ਗਈ ਸੀ। ਇਹ ਬੰਦੂਕ ਤੇਤਸੁਆ ਦੀ ਦੱਸੀ ਜਾਂਦੀ ਹੈ। ਪੁਲਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਾਨਸਨ ਦੇ ਅਸਤੀਫ਼ੇ ਮਗਰੋਂ ਬ੍ਰਿਟੇਨ ਦਾ PM ਬਣਨ ਦੀ ਦੌੜ ’ਚ ਸ਼ਾਮਲ ਹਨ ਭਾਰਤੀ ਮੂਲ ਦੇ 3 ਦਿੱਗਜ

 

 

 

 


cherry

Content Editor

Related News