ਹੈਰਾਨੀਜਨਕ! 'ਕੁੱਤੇ' ਨੂੰ ਡਰਾਈਵਿੰਗ ਸੀਟ 'ਤੇ ਬਿਠਾ ਸ਼ਖ਼ਸ ਬਣਾਉਂਦਾ ਰਿਹਾ ਵੀਡੀਓ

Thursday, Sep 08, 2022 - 03:02 PM (IST)

ਹੈਰਾਨੀਜਨਕ! 'ਕੁੱਤੇ' ਨੂੰ ਡਰਾਈਵਿੰਗ ਸੀਟ 'ਤੇ ਬਿਠਾ ਸ਼ਖ਼ਸ ਬਣਾਉਂਦਾ ਰਿਹਾ ਵੀਡੀਓ

ਇੰਟਰਨੈਸ਼ਨਲ ਡੈਸਕ (ਬਿਊਰੋ) ਇਜ਼ਰਾਈਲ ਦੇ ਯੇਰੂਸ਼ਲਮ ਵਿਚ ਇਕ ਵਿਅਕਤੀ ਨੇ ਕੁਝ ਅਜਿਹਾ ਕੀਤਾ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿਚ ਵਿਅਕਤੀ ਨੇ ਆਪਣੇ ਕੁੱਤੇ ਨੂੰ ਸੜਕ ਦੇ ਵਿਚਕਾਰ ਕਾਰ ਦੀ ਡਰਾਈਵਿੰਗ ਸੀਟ 'ਤੇ ਬਿਠਾ ਦਿੱਤਾ ਅਤੇ ਖੁਦ ਆਰਾਮ ਨਾਲ ਕੁੱਤੇ ਵੱਲੋਂ ਡਰਾਈਵਿੰਗ ਕਰਦੇ ਹੋਏ ਦੀ ਵੀਡੀਓ ਬਣਾਉਂਦਾ ਰਿਹਾ। 35 ਸਾਲਾ ਇਹ ਵਿਅਕਤੀ ਯੇਰੂਸ਼ਲਮ ਦੇ ਅਰਬ ਪਿੰਡ ਈਨ ਨਕਕੂਬਾ (Ein Naqquba) ਦਾ ਰਹਿਣ ਵਾਲਾ ਹੈ। ਇਸ ਘਟਨਾ ਦੀ ਵੀਡੀਓ ਅਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੁਣ ਕੁੱਤੇ ਦਾ ਮਾਲਕ ਮੁਸੀਬਤ ਵਿੱਚ ਹੈ।

PunjabKesari

ਵਿਅਕਤੀ ਨੇ ਕੁੱਤੇ ਨੂੰ ਬਣਾਇਆ ਡਰਾਈਵਰ

 

תיעוד: בן 35 מעין נקובא נעצר לאחר שנתן לכלבו לנהוג ברכב@VeredPelman
(תיעוד: דוברות המשטרה) pic.twitter.com/Cte8YlNxmh

— כאן חדשות (@kann_news) September 5, 2022

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਵਿਅਕਤੀ ਆਪਣੇ ਕੁੱਤੇ ਨੂੰ ਡਰਾਈਵਿੰਗ ਸੀਟ 'ਤੇ ਬਿਠਾ ਕੇ ਗੱਡੀ ਚਲਾਉਣ ਲਈ ਕਹਿ ਰਿਹਾ ਹੈ। ਇਹ ਵੀਡੀਓ ਇਜ਼ਰਾਈਲ ਦੇ ਵਟਸਐਪ ਗਰੁੱਪਾਂ ਤੋਂ ਟਵਿੱਟਰ ਅਤੇ ਇੰਸਟਾਗ੍ਰਾਮ ਤੱਕ ਪਹੁੰਚ ਗਈ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਦੇਖਣ ਤੋਂ ਬਾਅਦ ਇਜ਼ਰਾਈਲ ਦੀ ਸੈਂਟਰਲ ਟਰੈਫਿਕ ਯੂਨਿਟ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਲਾਪਰਵਾਹੀ ਨਾਲ ਕਾਰ ਦਾ ਸਟੀਅਰਿੰਗ ਕੁੱਤੇ ਨੂੰ ਦੇ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਸਿਡਨੀ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 3 ਕੁੜੀਆਂ ਤੇ 2 ਮੁੰਡਿਆਂ ਦੀ ਹੋਈ ਮੌਤ

ਹੋਰ ਕੁੱਤਿਆਂ ਨੇ ਵੀ ਦਿਖਾਏ ਡਰਾਈਵਿੰਗ ਦੇ ਹੁਨਰ  

ਇਸ ਘਟਨਾ ਤੋਂ ਬਾਅਦ ਇਜ਼ਰਾਈਲੀ ਪੁਲਸ ਨੇ ਕੁੱਤੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਮਾਲਕ ਨੂੰ ਇਸ ਹਰਕਤ ਲਈ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਮੌਂਟੀ, ਗਿੰਨੀ ਅਤੇ ਪੋਰਟਰ ਨਾਂ ਦੇ 3 ਬਚਾਅ ਕੁੱਤਿਆਂ ਨੇ ਵੀ ਆਪਣੇ ਡਰਾਈਵਿੰਗ ਦੇ ਹੁਨਰ ਦਿਖਾਏ ਹਨ, ਪਰ ਉਹ ਕਿਸੇ ਸੜਕ 'ਤੇ ਨਹੀਂ, ਸਗੋਂ ਮੈਦਾਨ 'ਚ ਸਨ। ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਇੱਕ ਕੁੱਤੇ ਬਚਾਓ ਸ਼ੈਲਟਰ ਨੇ 2012 ਵਿੱਚ ਕੁੱਤਿਆਂ ਲਈ ਇੱਕ ਡਰਾਈਵਿੰਗ ਸਕੂਲ ਵੀ ਖੋਲ੍ਹਿਆ ਸੀ। ਇਸ ਰਾਹੀਂ ਕੁੱਤਿਆਂ ਪ੍ਰਤੀ ਲੋਕਾਂ ਦੀ ਰਾਏ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ।
 


author

Vandana

Content Editor

Related News