ਆਸਟ੍ਰੇਲੀਆ ''ਚ ਬੈਂਕਰ ਨੂੰ ਹੋਈ ਜੇਲ, ਕੀਤੀ ਸੀ 6,40,000 ਡਾਲਰ ਦੀ ਧੋਖਾਧੜੀ

Monday, May 13, 2019 - 01:06 PM (IST)

ਆਸਟ੍ਰੇਲੀਆ ''ਚ ਬੈਂਕਰ ਨੂੰ ਹੋਈ ਜੇਲ, ਕੀਤੀ ਸੀ 6,40,000 ਡਾਲਰ ਦੀ ਧੋਖਾਧੜੀ

ਵਿਕਟੋਰੀਆ— ਆਸਟ੍ਰੇਲੀਅਨ ਸੂਬੇ ਵਿਕਟੋਰੀਆ ਦੀ ਰਾਸ਼ਟਰੀ ਬੈਂਕ (ਨੈਸ਼ਨਲ ਆਸਟ੍ਰੇਲੀਅਨ ਬੈਂਕ) ਦੇ ਸਾਬਕਾ ਬੈਂਕਰ ਨੂੰ 6,40,000 ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਜੇਲ ਦੀ ਸਜ਼ਾ ਹੋਈ ਹੈ। ਜੱਜ ਨੇ ਸੁਣਵਾਈ ਦੌਰਾਨ ਦੱਸਿਆ ਕਿ 38 ਸਾਲਾ ਬੈਂਕ ਅਧਿਕਾਰੀ ਐਂਡਰੀਊ ਮੈਥਿਊਜ਼ ਨੇ 2012 ਤੇ 2016 ਦੌਰਾਨ ਧੋਖਾਧੜੀ ਕੀਤੀ ਅਤੇ ਇਸ ਪੈਸੇ ਨਾਲ ਇਕ ਲਗਜ਼ਰੀ ਗੱਡੀ ਵੀ ਖਰੀਦੀ। ਮੀਡੀਆ ਦਾ ਕਹਿਣਾ ਹੈ ਕਿ ਇਹ ਫਰਾਰੀ ਗੱਡੀ ਹੈ। 

ਲੋਕਾਂ ਨੂੰ ਲੁੱਟਣ ਦੇ ਕੰਮ 'ਚ ਉਸ ਦੇ ਇਕ ਸਾਥੀ ਡੀ ਐਗੋਸਟੀਨ ਨੇ ਵੀ ਉਸ ਦਾ ਸਾਥ ਦਿੱਤਾ ਸੀ। ਉਹ ਗਾਹਕਾਂ ਨੂੰ ਮੈਥਿਊ ਨਾਲ ਮਿਲਾ ਕੇ ਉਨ੍ਹਾਂ ਨੂੰ ਆਪਣੇ ਜਾਲ 'ਚ ਫਸਾਉਣ ਦਾ ਕੰਮ ਕਰਦਾ ਸੀ। ਮੈਥਿਊ ਨੇ ਇਕ ਵਾਰ ਫਿਰ 2016 'ਚ ਹੋਰ 13,000 ਡਾਲਰਾਂ ਦੀ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ 'ਚ ਉਹ ਅਸਫਲ ਰਿਹਾ। ਅਦਾਲਤ ਨੇ ਉਸ ਨੂੰ 8 ਮਹੀਨਿਆਂ ਤਕ ਜੇਲ 'ਚ ਰਹਿਣ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਉਸ ਨੂੰ ਮੁਆਵਜ਼ੇ ਵਜੋਂ 5,83,000 ਡਾਲਰਾਂ ਦੀ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ। ਸਤੰਬਰ ਮਹੀਨੇ ਡੀ ਐਗੋਸਟੀਨੋ ਨੂੰ 67,000 ਡਾਲਰਾਂ ਦਾ ਜੁਰਮਾਨਾ ਲੱਗਾ ਸੀ ਤੇ 125 ਘੰਟਿਆਂ ਤਕ ਕਮਿਊਨਟੀ ਲਈ ਕੰਮ ਕਰਨ ਦੀ ਸਜ਼ਾ ਮਿਲੀ ਸੀ। 


Related News