ਆਸਟ੍ਰੇਲੀਆ : ਵਿਕਟੋਰੀਆ ''ਚ ਕੋਰੋਨਾ ਦੇ 34,808 ਮਾਮਲੇ ਅਤੇ ਦੋ ਮੌਤਾਂ ਦਰਜ

Monday, Jan 10, 2022 - 11:36 AM (IST)

ਆਸਟ੍ਰੇਲੀਆ : ਵਿਕਟੋਰੀਆ ''ਚ ਕੋਰੋਨਾ ਦੇ 34,808 ਮਾਮਲੇ ਅਤੇ ਦੋ ਮੌਤਾਂ ਦਰਜ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਵੱਡੀ ਗਿਣਤੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।  ਬੀਤੇ 24 ਘੰਟਿਆਂ ਦੌਰਾਨ ਵੀ ਸੂਬੇ ਵਿੱਚ ਨਵੇਂ 34,808 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ 2 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਦੇ ਮਾਮਲਿਆਂ ਵਾਲੇ ਨਵੇਂ ਅੰਕੜਿਆਂ ਵਿੱਚ ਅੱਧੇ ਤਾਂ ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜੇ ਹੀ ਸ਼ਾਮਿਲ ਕੀਤੇ ਗਏ ਹਨ। ਸੂਬੇ ਵਿੱਚ ਇਸੇ ਸਮੇਂ ਦੌਰਾਨ ਹਸਪਤਾਲਾਂ ਅੰਦਰ, 818 ਕੋਰੋਨਾ ਪੀੜਤ ਦਾਖਲ ਹਨ ਜਿਨ੍ਹਾਂ ਵਿੱਚੋਂ ਕਿ 118 ਆਈ.ਸੀ.ਯੂ. ਵਿੱਚ ਹਨ।

PunjabKesari

ਸਿਹਤ ਮੰਤਰੀ ਮਾਰਟਿਨ ਫੋਲੇ ਨੇ ਕਿਹਾ ਕਿ ਕੱਲ੍ਹ ਤੋਂ ਰਾਜ ਦੇ ਹਸਪਤਾਲਾਂ ਵਿੱਚ ਕੋਵਿਡ-19 ਵਾਲੇ ਲੋਕਾਂ ਦੀ ਗਿਣਤੀ ਵਿੱਚ "ਮਹੱਤਵਪੂਰਣ ਵਾਧਾ" ਹੋਇਆ ਹੈ, ਕੱਲ੍ਹ 752 ਦੇ ਮੁਕਾਬਲੇ ਅੱਜ 818 ਕੇਸ ਹੋ ਗਏ ਹਨ।ਉਹਨਾਂ ਨੇ ਕਿਹਾ ਕਿ ਅਸੀਂ ਹਸਪਤਾਲ ਵਿੱਚ ਦਾਖਲ ਹੋਣ ਦੀਆਂ ਦਰਾਂ ਵਿਚ ਵਾਧਾ ਦੇਖ ਰਹੇ ਹਾਂ। ਫੋਲੇ ਨੇ ਦੱਸਿਆ ਕਿ ਵਿਕਟੋਰੀਆ ਵਿਚ ਕੁੱਲ 161,065 ਮਾਮਲੇ ਹਨ, ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਕੇਸ ਵੀ ਸਨ।ਵਾਇਰਸ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਸਪਤਾਲਾਂ ਵਿਚ 118 ਮਰੀਜ਼ ਆਈਸੀਯੂ ਵਿਚ ਹਨ ਅਤੇ 28 ਵੈਂਟੀਲੇਟਰ 'ਤੇ ਹਨ। ਫੋਲੇ ਨੇ ਕਿਹਾ ਕਿ ਮਾਮਲਿਆਂ ਵਿਚ ਵਾਧੇ ਨੂੰ ਦੇਖਦੇ ਹੋਏ ਵਿਕਟੋਰੀਆ  ਕੁਝ ਪਾਬੰਦੀਆਂ ਅਤੇ ਹੁਕਮ ਲਾਗੂ ਹੋ ਰਹੇ ਹਨ।

ਤਸਮਾਨੀਆ ਵਿੱਚ ਕੋਵਿਡ-19 ਦੇ ਨਵੇਂ 1218 ਮਾਮਲੇ ਦਰਜ
ਤਸਮਾਨੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ 1218 ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ ਕਿ 11 ਲੋਕ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਉਪਰੋਕਤ ਤਾਜ਼ਾ ਅੰਕੜਿਆਂ ਵਿੱਚ 821 ਮਾਮਲੇ ਤਾਂ ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜਿਆਂ ਵਿੱਚੋਂ ਦਰਜ ਹੋਏ ਹਨ ਜਦੋਂ ਕਿ 397 ਮਾਮਲੇ ਪੀ.ਸੀ.ਆਰ. ਟੈਸਟਾਂ ਦੇ ਜ਼ਰੀਏ ਦਰਜ ਕੀਤੇ ਗਏ ਹਨ। ਰਾਜ ਵਿੱਚ ਇਸ ਸਮੇਂ ਦੌਰਾਨ ਕੁੱਲ 7917 ਕੋਰੋਨਾ  ਮਾਮਲੇ ਹਨ।

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦਾ ਖ਼ੌਫ਼ :ਆਸਟ੍ਰੇਲੀਆ 'ਚ ਅੱਜ ਤੋਂ ਬੱਚਿਆਂ ਦਾ ਕੋਵਿਡ ਟੀਕਾਕਰਨ ਸ਼ੁਰੂ

ਰਾਜ ਵਿੱਚ ਜਿਹੜੇ 11 ਲੋਕ ਹਸਪਤਾਲਾਂ ਵਿੱਚ ਦਾਖਲ ਹਨ ਉਨ੍ਹਾਂ ਦਾ ਅੰਕੜਾ ਬੇਸ਼ੱਕ ਬੀਤੇ ਦਿਨ ਨਾਲੋਂ ਵਧਿਆ ਹੈ ਪਰ ਕੋਈ ਵੀ ਮਰੀਜ਼ ਹਾਲ ਦੀ ਘੜੀ ਆਈ.ਸੀ.ਯੂ. ਵਿੱਚ ਨਹੀਂ ਹੈ।ਉਂਝ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਰਾਜ ਵਿੱਚ ਕੋਰੋਨਾ ਦੇ ਮਾਮਲੇ ਘਟੇ ਹਨ ਕਿਉਂਕਿ ਬੀਤੇ ਸ਼ਨੀਵਾਰ ਨੂੰ ਉਕਤ ਅੰਕੜਾ 2223 ਦਾ ਸੀ ਜਦੋਂ ਕਿ ਬੀਤੇ ਕੱਲ੍ਹ ਮਤਲਬ ਐਤਵਾਰ ਨੂੰ ਇਹ ਅੰਕੜਾ 1406 ਦਾ ਸੀ ਅਤੇ ਤਾਜ਼ੇ ਅੰਕੜੇ ਦਰਸਾਉਂਦੇ ਹਨ ਕਿ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News