ਕੈਨੇਡਾ : ਮਹਿੰਗੀ ਪਈ ਘਰ ''ਚ ਪਾਰਟੀ, ਲੱਗਾ 2300 ਡਾਲਰ ਦਾ ਜੁਰਮਾਨਾ

08/23/2020 11:57:33 AM

ਵਿਕਟੋਰੀਆ- ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਹੋਰ ਸਖਤਾਈ ਕਰ ਦਿੱਤੀ ਹੈ। ਸ਼ੁੱਕਰਵਾਰ ਪੁਲਸ ਨੇ ਪਹਿਲਾ ਅਜਿਹਾ ਜੁਰਮਾਨਾ ਵਸੂਲ ਕੀਤਾ ਹੈ, ਜਿਸ ਵਿਚ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੂੰ ਤੋੜਦੇ ਹੋਏ ਪਾਰਟੀ ਹੋਸਟ ਕਰਨ ਵਾਲੇ ਨੂੰ ਜੇਬ ਢਿੱਲੀ ਕਰਨੀ ਪਈ। 

ਬੀ. ਸੀ. ਵਿਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸੇ ਲਈ ਸਖਤਾਈ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਫੋਰਟ ਸਟਰੀਟ ਦੀ ਇਕ ਬਹੁਮੰਜ਼ਲਾ ਇਮਾਰਤ ਵਿਚ ਪਾਰਟੀ ਚੱਲ ਰਹੀ ਸੀ, ਜਿੱਥੇ ਇਕ ਬੈੱਡਰੂਮ ਵਿਚ 15 ਲੋਕ ਪਾਰਟੀ ਕਰ ਰਹੇ ਸਨ ਤੇ ਵਿਕਟੋਰੀਆ ਪੁਲਸ ਨੇ ਇਸ ਨੂੰ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਦੱਸਦਿਆਂ ਪਾਰਟੀ ਬੰਦ ਕਰਵਾਈ। ਪਾਰਟੀ ਹੋਸਟ ਕਰਨ ਵਾਲੇ ਨੇ ਕਿਹਾ ਸੀ ਕਿ ਉਹ ਪਾਰਟੀ ਬੰਦ ਕਰ ਦੇਣਗੇ ਪਰ ਇੱਥੇ ਮਹਿਮਾਨ ਆਉਂਦੇ-ਜਾਂਦੇ ਰਹੇ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦ ਉਹ ਮੁੜ ਕੇ ਆਏ ਤਾਂ ਇੱਥੇ 30 ਲੋਕ ਬਿਨਾਂ ਸਮਾਜਕ ਦੂਰੀ ਦੇ ਪਾਰਟੀ ਕਰ ਰਹੇ ਸਨ। 

ਪਾਰਟੀ ਹੋਸਟ ਕੋਲ ਸੱਦੇ ਗਏ ਮਹਿਮਾਨਾਂ ਦੀ ਪੂਰੀ ਜਾਣਕਾਰੀ ਵੀ ਨਹੀਂ ਸੀ। ਪੁਲਸ ਨੂੰ ਲੱਗਦਾ ਹੈ ਕਿ ਪਾਰਟੀ ਵਿਚ 40 ਤੋਂ 60 ਮਹਿਮਾਨ ਸ਼ਾਮਲ ਹੋਏ। ਪੁਲਸ ਨੇ ਪਾਰਟੀ ਰੱਖਣ ਵਾਲੇ ਹੋਸਟ ਨੂੰ 2000 ਡਾਲਰ ਦਾ ਜੁਰਮਾਨਾ ਤੇ 300 ਡਾਲਰ ਵਿਕਟਮ ਸਰਚਾਰਜ ਲਗਾਇਆ ਹੈ। ਹਾਲਾਂਕਿ ਪਾਰਟੀ ਕਰਨ ਆਏ ਕਿਸੇ ਮਹਿਮਾਨ ਨੂੰ ਜੁਰਮਾਨਾ ਨਹੀਂ ਲਾਇਆ ਗਿਆ। 

ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਪੁਲਸ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਜੇਕਰ ਕਿਸੇ ਘਰ ਵਿਚ ਘਰ ਦੇ ਮੈਂਬਰਾਂ ਨੂੰ ਮਿਲਾ ਕੇ 50 ਲੋਕਾਂ ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਤਾਂ ਪਾਰਟੀ ਰੱਖਣ ਵਾਲੇ ਨੂੰ 2000 ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਦੇ ਇਲ਼ਾਵਾ ਇਕੱਲੇ-ਇਕੱਲ਼ੇ ਮਹਿਮਾਨ ਨੂੰ 200-200 ਡਾਲਰ ਦਾ ਜੁਰਮਾਨਾ ਵੀ ਲੱਗੇਗਾ। 


Lalita Mam

Content Editor

Related News