ਵਿਕਟੋਰੀਆ ਸੂਬੇ ''ਚ ਕੋਰੋਨਾ ਦੇ ਨਵੇਂ ਮਾਮਲਿਆਂ ਨੂੰ ਪਈ ਠੱਲ੍ਹ, ਪਾਬੰਦੀਆਂ ''ਚ ਮਿਲੀ ਢਿੱਲ

Saturday, Jan 23, 2021 - 01:55 PM (IST)

ਵਿਕਟੋਰੀਆ ਸੂਬੇ ''ਚ ਕੋਰੋਨਾ ਦੇ ਨਵੇਂ ਮਾਮਲਿਆਂ ਨੂੰ ਪਈ ਠੱਲ੍ਹ, ਪਾਬੰਦੀਆਂ ''ਚ ਮਿਲੀ ਢਿੱਲ

ਵਿਕਟੋਰੀਆ- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਬੀਤੇ 24 ਘੰਟਿਆਂ ਤੋਂ ਕੋਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ, ਜੋ ਕਿ ਰਾਹਤ ਭਰੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਲਗਾਤਾਰ 17 ਦਿਨਾਂ ਤੋਂ ਸੂਬੇ ਵਿਚ ਕਮਿਊਨਟੀ ਟ੍ਰਾਂਸਮਿਸ਼ਨ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਸੂਬੇ ਵਿਚ ਲੋਕਾਂ ਨੂੰ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। 

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਤੱਕ 15,000 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਹੋਟਲ ਵਿਚ ਇਕਾਂਤਵਾਸ ਹੋਏ 3 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਦਰਜ ਹੋਈ ਹੈ। 

ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਘਰਾਂ ਵਿਚ ਲੋਕਾਂ ਦੇ ਇਕੱਠੇ ਹੋਣ ਉੱਤੇ ਲੱਗੀਆਂ ਪਾਬੰਦੀਆਂ ਨੂੰ ਫਿਲਹਾਲ ਢਿੱਲ ਦਿੱਤੀ ਗਈ ਹੈ। ਨਵੇਂ ਸਾਲ ਤੋਂ ਪਹਿਲਾਂ ਵਾਂਗ ਹੁਣ 30 ਲੋਕ ਘਰਾਂ ਵਿਚ ਇਕੱਠੇ ਹੋ ਸਕਦੇ ਹਨ। ਇਸ ਦੇ ਨਾਲ ਹੀ ਸਰਹੱਦੀ ਪਾਬੰਦੀਆਂ ਉੱਤੇ ਲੱਗੀਆਂ ਰੋਕਾਂ 'ਤੇ ਵੀ ਰਾਹਤ ਦਿੱਤੀ ਗਈ ਹੈ। ਗ੍ਰੇਟਰ ਸਿਡਨੀ ਵਿਚ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ, ਹਾਲਾਂਕਿ ਓਰੇਂਜ ਜ਼ੋਨ ਵਾਲੇ ਕੁੰਬਰਲੈਂਡ ਵਿਚ ਪਾਬੰਦੀਆਂ ਬਣੀਆਂ ਰਹਿਣਗੀਆਂ। ਯਾਤਰੀਆਂ ਨੂੰ ਸਰਹੱਦ ਪਾਰ ਕਰਨ ਸਮੇਂ ਪਾਸ ਦਿਖਾਉਣਾ ਪਵੇਗਾ ਅਤੇ ਵਿਕਟੋਰੀਆ ਪੁੱਜਣ ਤੋਂ 72 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਵੀ ਦਿਖਾਉਣੀ ਪਵੇਗੀ। ਬ੍ਰਿਸਬੇਨ ਦੇ ਲੋਕਾਂ 'ਤੇ ਵੀ ਇਹ ਨੀਤੀ ਲਾਗੂ ਹੋਵੇਗੀ। 


author

Lalita Mam

Content Editor

Related News