ਐਸੋਸੀਏਟ ਅਟਾਰਨੀ ਜਨਰਲ ਦੇ ਅਹੁਦੇ ਲਈ ਵਨੀਤਾ ਗੁਪਤਾ ਦੀ ਨਾਮਜ਼ਦਗੀ ਵੋਟਿੰਗ ਮੁਲਤਵੀ

Friday, Apr 16, 2021 - 02:14 PM (IST)

ਐਸੋਸੀਏਟ ਅਟਾਰਨੀ ਜਨਰਲ ਦੇ ਅਹੁਦੇ ਲਈ ਵਨੀਤਾ ਗੁਪਤਾ ਦੀ ਨਾਮਜ਼ਦਗੀ ਵੋਟਿੰਗ ਮੁਲਤਵੀ

ਵਾਸ਼ਿੰਗਟਨ (ਭਾਸ਼ਾ)-ਭਾਰਤੀ ਮੂਲ ਦੀ ਨਾਗਰਿਕ ਅਧਿਕਾਰਾਂ ਦੀ ਐਡਵੋਕੇਟ ਵਨੀਤਾ ਗੁਪਤਾ ਦੇ ਐਸੋਸੀਏਟ ਅਟਾਰਨੀ ਜਨਰਲ ਦੇ ਅਹੁਦੇ ਲਈ ਨਾਮਜ਼ਦਗੀ ਦੀ ਪੁਸ਼ਟੀ ਕਰਨ ਲਈ ਵੋਟਿੰਗ ਪ੍ਰਕਿਰਿਆ ਅਗਲੇ ਹਫਤੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਉਸ ਦੀ ਉਮੀਦਵਾਰੀ ’ਤੇ ਕਈ ਘੰਟੇ ਬਹਿਸ ਹੋਈ ਸੀ। ਜ਼ਿਕਰਯੋਗ ਹੈ ਕਿ ਐਸੋਸੀਏਟ ਅਟਾਰਨੀ ਜਨਰਲ ਦਾ ਅਹੁਦਾ ਨਿਆਂ ਵਿਭਾਗ ’ਚ ਤੀਸਰਾ ਸਭ ਤੋਂ ਵੱਡਾ ਅਹੁਦਾ ਹੈ। ਵਿਰੋਧੀ ਪਾਰਟੀ ਰਿਪਬਲਿਕਨ ਦੇ ਮੈਂਬਰਾਂ ਨੇ 46 ਸਾਲਾ ਗੁਪਤਾ ਦੀ ਨਾਮਜ਼ਦਗੀ ਦਾ ਜ਼ੁਬਾਨੀ ਵਿਰੋਧ ਕੀਤਾ। ਪਿਛਲੇ ਹਫਤੇ ਗੁਪਤਾ ’ਤੇ ਬਹਿਸ ਦੌਰਾਨ ਰਿਪਬਲਿਕਨ ਮੈਂਬਰਾਂ ਨੇ ਉਸ ਦੇ ਟਵੀਟ ਦਾ ਹਵਾਲਾ ਦਿੰਦਿਆਂ ਉਸ ਦੀ ਨਾਮਜ਼ਦਗੀ ਦਾ ਵਿਰੋਧ ਕੀਤਾ, ਜਿਸ ’ਚ ਰਿਪਬਲਿਕਨ ਮੈਂਬਰਾਂ ਦੀ ਆਲੋਚਨਾ ਕੀਤੀ ਗਈ ਸੀ।

ਗੁਪਤਾ ਦੀ ਨਾਮਜ਼ਦਗੀ ਲਈ ਵੋਟਿੰਗ ਨੂੰ ਅਗਲੇ ਹਫ਼ਤੇ ਤੱਕ ਮਨਜ਼ੂਰੀ ਲਈ ਮੁਲਤਵੀ ਕਰਨ ਦਾ ਕੋਈ ਕਾਰਨ ਨਹੀਂ ਦਿੱਤਾ ਗਿਆ । ਹਾਲਾਂਕਿ, ਸੀਨੇਟ ਦੇ ਬਹੁਗਿਣਤੀ ਦੇ ਨੇਤਾ ਚੱਕ ਸ਼ੂਮਰ ਨੇ ਵਿਸ਼ਵਾਸ ਦਿਵਾਇਆ ਕਿ ਵਨੀਤਾ ਗੁਪਤਾ ਨਿਸ਼ਚਿਤ ਤੌਰ ’ਤੇ ਐਸੋਸੀਏਟ ਅਟਾਰਨੀ ਜਨਰਲ ਬਣੇਗੀ ਅਤੇ ਇਸ ਤਰ੍ਹਾਂ ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਅਸ਼ਵੇਤ ਬੀਬੀ ਹੋਵੇਗੀ। ਸ਼ੂਮਰ ਨੇ ਕਿਹਾ, ‘‘ਸੀਨੇਟ ਛੇਤੀ ਹੀ ਐਸੋਸੀਏਟ ਅਟਾਰਨੀ ਜਨਰਲ ਦੇ ਅਹੁਦੇ ਲਈ ਵਨੀਤਾ ਗੁਪਤਾ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦੇਣ ਲਈ ਵੋਟ ਕਰੇਗੀ। ਪ੍ਰਵਾਸੀ ਪਰਿਵਾਰ ਦੀ ਧੀ ਗੁਪਤਾ ਅਹੁਦਾ ਸੰਭਾਲਣ ਵਾਲੀ ਪਹਿਲੀ ਅਸ਼ਵੇਤ ਬੀਬੀ ਅਤੇ ਪਹਿਲੀ ਨਾਗਰਿਕ ਅਧਿਕਾਰਾਂ ਦੀ ਐਡਵੋਕੇਟ ਹੋਵੇਗੀ।’’  ਸ਼ੂਮਰ ਨੇ ਕਿਹਾ ਕਿ ਰਿਪਬਲਿਕਨ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਉਸ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦਿੱਤੀ ਜਾਏਗੀ।


author

Anuradha

Content Editor

Related News