ਵੈਨਕੂਵਰ ''ਚ ਭਾਰੀ ਬਰਫਬਾਰੀ ਲੋਕਾਂ ਲਈ ਬਣੀ ਪਰੇਸ਼ਾਨੀ

Saturday, Feb 24, 2018 - 01:34 PM (IST)

ਵੈਨਕੂਵਰ— ਕੈਨੇਡਾ ਦਾ ਸ਼ਹਿਰ ਵੈਨਕੂਵਰ ਇਕ ਵਾਰ ਫਿਰ ਬਰਫ ਦੀ ਮੋਟੀ ਤਹਿ ਨਾਲ ਢੱਕਿਆ ਗਿਆ ਹੈ। ਬਰਫਬਾਰੀ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਦੀ ਸਵੇਰ ਨੂੰ ਤਕਰੀਬਨ 8.30 ਤੋਂ ਹੀ ਭਾਰੀ ਬਰਫ ਪੈਣੀ ਸ਼ੁਰੂ ਹੋ ਗਈ। ਇਸ ਬਰਫਬਾਰੀ ਕਾਰਨ ਟ੍ਰੈਫਿਕ ਜਾਮ ਹੋ ਗਿਆ ਅਤੇ ਜ਼ਿਆਦਾਤਰ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਵੈਨਕੂਵਰ ਦੇ ਜ਼ਿਆਦਾਤਰ ਖੇਤਰਾਂ ਜਿੱਥੇ ਬਰਫਬਾਰੀ ਹੋ ਰਹੀ ਹੈ, ਉਨ੍ਹਾਂ ਨੂੰ ਸਾਫ ਕੀਤਾ ਜਾ ਰਿਹਾ ਹੈ ਪਰ ਡਰਾਈਵਰਾਂ ਨੂੰ ਅਜੇ ਵੀ ਦੇਰੀ ਅਤੇ ਚੁਣੌਤੀਪੂਰਨ ਹਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

PunjabKesari
ਬਰਫ ਕਾਰਨ ਸੜਕਾਂ 'ਤੇ ਸਾਫ ਨਜ਼ਰ ਨਹੀਂ ਆ ਰਿਹਾ ਹੈ, ਇਸ ਲਈ ਇਸ ਤਰ੍ਹਾਂ ਦੇ ਸਮੇਂ ਵਿਚ ਇਹ ਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਲੋਕ ਸਫਰ ਕਰਨ ਤੋਂ ਬਚਣ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਰਫਬਾਰੀ ਦੀ ਚਿਤਾਵਨੀ ਪਹਿਲਾਂ ਤੋਂ ਹੀ ਜਾਰੀ ਕੀਤੀ ਗਈ ਕਿ 6 ਤੋਂ 10 ਸੈਂਟੀਮੀਟਰ ਤੱਕ ਦੀ ਬਰਫ ਪੈ ਸਕਦੀ ਹੈ। ਬਰਫਬਾਰੀ ਕਾਰਨ ਹਵਾਈ ਅੱਡਿਆਂ 'ਤੇ ਬਹੁਤ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਕੁਝ 'ਚ ਦੇਰੀ ਹੋਈ ਹੈ। 

PunjabKesari
ਇਸ ਭਾਰੀ ਬਰਫਬਾਰੀ ਕਾਰਨ ਬਦਕਿਸਮਤੀ ਨਾਲ ਵੈਨਕੂਵਰ 'ਚ ਬਰਫ 'ਚ ਇਕ ਲੈਂਬੋਰਗਿਨੀ ਕਾਰ ਫਸ ਗਈ। ਕਾਰ ਦਾ ਡਰਾਈਵਰ ਜਿਵੇਂ-ਕਿਵੇਂ ਕਰ ਕੇ ਕਾਰ 'ਚੋਂ ਬਾਹਰ ਆਇਆ। ਕਾਰ ਦੇ ਮੂਹਰੇ ਇਕ ਛੋਟਾ ਜਿਹਾ ਦਰੱਖਤ ਸੀ, ਜਿਸ ਕਾਰਨ ਕਾਰ ਨੂੰ ਕੱਢਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਾਰ ਦੇ ਪਹੀਏ ਬਰਫ 'ਚ ਧੱਸ ਗਏ। ਇਸ ਲਈ ਬਰਫਬਾਰੀ ਕਾਰਨ ਡਰਾਈਵਰਾਂ ਨੂੰ ਇਹ ਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਧਿਆਨ ਨਾਲ ਡਰਾਈਵਿੰਗ ਕਰਨ।


Related News