ਪਾਕਿਸਤਾਨ ''ਚ ਵੈਨ ਨੂੰ ਲੱਗੀ ਅੱਗ, 3 ਬੱਚਿਆਂ ਸਮੇਤ 6 ਜ਼ਿੰਦਾ ਸੜੇ

Tuesday, Jun 16, 2020 - 08:49 PM (IST)

ਪਾਕਿਸਤਾਨ ''ਚ ਵੈਨ ਨੂੰ ਲੱਗੀ ਅੱਗ, 3 ਬੱਚਿਆਂ ਸਮੇਤ 6 ਜ਼ਿੰਦਾ ਸੜੇ

ਗੁਰਦਾਸਪੁਰ, ਫੈਸਲਾਬਾਦ (ਵਿਨੋਦ)- ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ਦੇ ਨਜ਼ਦੀਕ ਪਿੰਡ ਚਾਨਕੇ 'ਚ ਇਕ ਵੈਨ ਨੂੰ ਅੱਗ ਲੱਗਣ ਦੇ ਕਾਰਨ ਵੈਨ ਵਿਚ ਸਵਾਰ 3 ਬੱਚਿਆਂ ਸਮੇਤ 6 ਲੋਕ ਜ਼ਿੰਦਾ ਸੜ ਗਏ, ਜਦਕਿ ਵੈਨ 'ਚ ਸਵਾਰ 10 ਹੋਰ ਲੋਕ ਝੁਲਸ ਗਏ। ਵੈਨ ਫੈਸਲਾਬਾਦ ਤੋਂ ਗੋਜਰਾ ਜਾ ਰਹੀ ਸੀ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਵੈਨ 'ਚ ਸਮਰੱਥਾ ਤੋਂ ਵੱਧ ਜ਼ਿਆਦਾ ਲੋਕ ਸਵਾਰ ਸਨ, ਜਿਵੇਂ ਹੀ ਵੈਨ ਨੂੰ ਅੱਗ ਲੱਗੀ ਤਾਂ ਡਰਾਈਵਰ ਸੰਤੁਲਨ ਗੁਆ ਬੈਠਾ ਤੇ ਵੈਨ ਇਕ ਖੰਭੇ ਨਾਲ ਜਾ ਟਕਰਾਈ। ਇੰਜਨ ਗਰਮ ਹੋਣ ਨਾਲ ਵੈਨ ਨੂੰ ਅੱਗ ਲੱਗ ਗਈ। ਹਾਦਸੇ ਵਿਚ ਜੋ ਲੋਕ ਮਾਰੇ ਗਏ ਉਸਦੀ ਪਹਿਚਾਣ ਇਬਾਤਮਸ (6), ਬਿਲਾਲ (22), ਇਮਰਾਨ (45), ਖਾਲਿਦਾ ਬੀਬੀ (22), ਕੈਫ ਇਦਰੀਸ (9) ਤੇ ਅਬੀਹਾ ਇਦਰੀਸ (7) ਦੇ ਰੂਪ 'ਚ ਹੋਈ। ਝੁਲਸਣ ਵਾਲਿਆਂ ਨੂੰ ਅਲਾਈਡ ਹਸਪਤਾਲ ਫੈਸਲਾਬਾਦ ਲਿਆਂਦਾ ਗਿਆ ਹੈ।


author

Gurdeep Singh

Content Editor

Related News