ਅਮਰੀਕਾ 'ਚ ਪ੍ਰਵਾਸੀਆਂ ਨੂੰ ਲਿਜਾ ਰਹੀ ਵੈਨ ਪਲਟੀ, 10 ਲੋਕਾਂ ਦੀ ਮੌਤ
Thursday, Aug 05, 2021 - 10:44 AM (IST)
ਵਾਸ਼ਿੰਗਟਨ (ਵਾਰਤਾ): ਅਮਰੀਕਾ ਦੇ ਟੈਕਸਾਸ ਸੂਬੇ ਵਿਚ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਵੈਨ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਖ਼ਬਾਰ 'ਦੀ ਮਾਨੀਟਰ' ਨੇ ਬਰੂਕਸ ਕਾਊਂਟੀ ਦੇ ਸ਼ੇਰਿਫ ਦੇ ਹਵਾਲੇ ਨਾਲ ਬੁੱਧਵਾਰ ਨੂੰ ਦੱਸਿਆ ਕਿ ਦੱਖਣ ਟੈਕਸਾਸ ਵਿਚ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਵੈਨ ਦੇ ਪਲਟਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 25 ਹੋਰ ਜ਼ਖਮੀ ਹੋ ਗਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੱਡੀ ਦੇ ਡਰਾਈਵਰ ਦੀ ਘਟਨਾਸਥਲ 'ਤੇ ਹੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ : 8 ਅਗਸਤ ਤੋਂ ਬ੍ਰਿਟੇਨ ਜਾ ਸਕਣਗੇ ਭਾਰਤੀ, ਹੋਟਲ ਕੁਆਰੰਟੀਨ ਵੀ ਲਾਜ਼ਮੀ ਨਹੀਂ
ਵੈਨ ਵਿਚ ਸਮਰੱਥਾ ਤੋ ਵੱਧ ਲੋਕ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਟੈਕਸਾਸ ਦੇ ਐਨਸੀਨੋ ਵਿਚ ਮਾਰਗ ਸੰਖਿਆ ਯੂ.ਐੱਸ. 281 'ਤੇ ਬੁੱਧਵਾਰ ਸ਼ਾਮ ਕਰੀਬ 4 ਵਜੇ ਵਾਪਰਿਆ। ਟੈਕਸਾਸ ਦੇ ਜਨ ਸੁਰੱਖਿਆ ਵਿਭਾਗ ਦੇ ਸਾਰਜੈਂਟ ਨੈਥਨ ਬ੍ਰੈਂਡਲੀ ਨੇ ਦੱਸਿਆ ਕਿ ਵੈਨ ਵਿਚ ਸਿਰਫ 15 ਯਾਤਰੀਆਂ ਦੇ ਸਵਾਰ ਹੋਣ ਦੀ ਜਗ੍ਹਾ ਸੀ ਪਰ ਉਸ ਵਿਚ ਲੱਗਭਗ ਦੁੱਗਣੇ ਯਾਤਰੀ ਬੈਠੇ ਸਨ। ਡਰਾਈਵਰ ਤੇਜ਼ ਗਤੀ ਨਾਲ ਵੈਨ ਚਲਾ ਰਿਹਾ ਸੀ। ਇਸ ਦੌਰਾਨ ਉਸ ਦਾ ਵੈਨ 'ਤੇ ਕੰਟਰੋਲ ਨਾ ਰਿਹਾ ਅਤੇ ਉਹ ਇਕ ਖੰਭੇ ਨਾਲ ਟਕਰਾ ਗਈ। ਵੈਨ ਕਿਹੜੇ ਖੇਤਰ ਵਿਚ ਰਜਿਸਟਰਡ ਸੀ ਅਤੇ ਇਸ ਦਾ ਮਾਲਕ ਕੌਣ ਹੈ ਦੇ ਸੰਬੰਧ ਵਿਚ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।