ਅਮਰੀਕਾ ''ਚ ਚੀਨੀ ਅੰਬੈਸੀ ਦੇ ਬਾਹਰ ਉਈਗਰ ਵਰਕਰ ਨੇ ਕੀਤਾ ਪ੍ਰਦਰਸ਼ਨ, ਕੀਤੀ ਇਹ ਮੰਗ

09/14/2020 12:40:52 AM

ਵਾਸ਼ਿੰਗਟਨ- ਉਈਗਰ ਅਮਰੀਕੀ ਵਰਕਰ ਰੁਸ਼ਨ ਅੱਬਾਸ ਨੇ ਉੱਤਰ ਪੱਛਮੀ ਚੀਨ ਦੇ ਸ਼ਿਨਜਿਆਂਗ ਸੂਬੇ 'ਚ ਆਪਣੀ ਭੈਣ ਨੂੰ ਨਜ਼ਰਬੰਦੀ ਰੱਖੇ ਜਾਣ ਦੀ ਦੂਜੀ ਵਰ੍ਹੇਗੰਢ 'ਤੇ ਅਮਰੀਕਾ 'ਚ ਚੀਨੀ ਦੂਤਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਆਪਣੀ ਟਵਿੱਟਰ ਪੋਸਟ 'ਚ ਯੂ. ਐੱਸ. ਚੀਨੀ ਰਾਜਦੂਤ ਨੂੰ ਟੈਗ ਕਰਦੇ ਹੋਏ ਰੁਸ਼ਨ ਅੱਬਾਸ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਅਤੇ ਆਪਣੀ ਭੈਣ ਦੀ ਜਲਦ ਰਿਹਾਈ ਦੀ ਮੰਗ ਕੀਤੀ।
ਭੈਣ ਗੁਲਸ਼ਨ ਅੱਬਾਸ ਦੀ 2 ਸਾਲ ਤੋਂ ਨਜ਼ਰਬੰਦੀ ਰੱਖੇ ਜਾਣ 'ਤੇ @ChineseEmbinUS @AmbCotTiankai ਕਰਦੇ ਰੁਸ਼ਨ ਨੇ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਅਤੇ ਜਲਦ ਰਿਹਾਈ ਦੀ ਮੰਗ ਕਰਦੇ ਹੋਏ ਲਿਖਿਆ ਕਿ ਉਸ ਨੂੰ ਸਬੂਤ ਦਿੱਤਾ ਜਾਵੇ ਕਿ ਉਹ ਜ਼ਿੰਦਾ ਹੈ! ਦੱਸ ਦੇਈਏ ਕਿ ਚੀਨ 'ਚ ਘੱਟ ਗਿਣਤੀ ਖਾਸ ਕਰ ਉਈਗਰ ਮੁਸਲਮਾਨਾਂ ਦੇ ਦਮਨ ਅਤੇ ਉਸਦੇ ਨਾਲ ਬਦਸਲੂਕੀ ਦੇ ਮਾਮਲੇ ਨਵੇਂ ਨਹੀਂ ਹਨ। ਉੱਥੇ ਮੁਸਲਿਮਾਂ ਦੇ ਲਈ ਕੰਮ ਕਰਨ ਵਾਲੇ ਸੰਗਠਨ ਇਸ ਨੂੰ ਲੈ ਕੇ ਚੀਨ ਦੇ ਵਿਰੁੱਧ ਆਵਾਜ਼ ਵੀ ਚੁੱਕਦੇ ਆਏ ਹਨ।
ਹੁਣ ਕੈਂਪੇਨ ਫਾਰ ਉਈਗਰ ਦੀ ਰੁਸ਼ਨ ਅੱਬਾਸ ਨੇ ਇਸ ਨੂੰ ਲੈ ਕੇ ਇਸਲਾਮਿਕ ਦੇਸ਼ਾਂ ਨੂੰ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਸੰਗਠਨ ਦੇ ਟਵਿੱਟਰ ਅਕਾਊਂਟ 'ਤੇ ਜਾਰੀ ਇਕ ਵੀਡੀਓ ਸੰਦੇਸ਼ 'ਚ ਉਈਗਰ ਵਰਕਰ ਰੁਸ਼ਨ ਅੱਬਾਸ ਨੇ ਕਿਹਾ ਸੀ ਕਿ ਸਹਾਇਤਾ ਨਾ ਮਿਲਣ ਨਾਲ ਉਈਗਰ ਮੁਸਲਮਾਨ ਟੁੱਟ ਗਏ ਹਨ। ਉਨ੍ਹਾਂ ਨੇ ਇਸਲਾਮਿਕ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਚੀਨ 'ਚ ਮੁਸਲਮਾਨਾਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਨੂੰ ਲੈ ਅਵਾਜ਼ ਬੁਲੰਦ ਕਰਨ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ।


Gurdeep Singh

Content Editor

Related News