ਦੱਖਣੀ ਕੋਰੀਆ ''ਚ ''ਫ੍ਰੀਜ਼'' ਕੀਤੀ ਗਈ 6 ਅਰਬ ਡਾਲਰ ਦੀ ਈਰਾਨੀ ਜਾਇਦਾਦ ਕਤਰ ਨੂੰ ਮਿਲੀ

Monday, Sep 18, 2023 - 03:31 PM (IST)

ਦੱਖਣੀ ਕੋਰੀਆ ''ਚ ''ਫ੍ਰੀਜ਼'' ਕੀਤੀ ਗਈ 6 ਅਰਬ ਡਾਲਰ ਦੀ ਈਰਾਨੀ ਜਾਇਦਾਦ ਕਤਰ ਨੂੰ ਮਿਲੀ

ਦੁਬਈ (ਭਾਸ਼ਾ)- ਦੱਖਣੀ ਕੋਰੀਆ 'ਚ ਈਰਾਨ ਦੀ 'ਫ੍ਰੀਜ਼' ਕੀਤੀ ਗਈ 6 ਅਰਬ ਡਾਲਰ ਦੀ ਜਾਇਦਾਦ ਹੁਣ ਕਤਰ ਨੂੰ ਮਿਲ ਗਈ ਹੈ ਜੋ ਈਰਾਨ ਅਤੇ ਅਮਰੀਕਾ ਦੀ ਯੋਜਨਾਬੱਧ ਕੈਦੀਆਂ ਦੀ ਅਦਲਾ-ਬਦਲੀ ਦੀ ਯੋਜਨਾ ਲਈ ਇਕ ਅਹਿਮ ਕਾਰਕ ਹੈ। ਈਰਾਨ ਦੇ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਨਸੀਰ ਕਨਾਨੀ ਨੇ ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਪ੍ਰੈੱਸ ਕਾਨਫਰੰਸ ਵਿਚ ਇਹ ਟਿੱਪਣੀ ਕੀਤੀ ਪਰ ਇਸ ਵਿਚ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਨਾਨੀ ਦੇ ਐਲਾਨ ਦੇ ਕੁੱਝ ਹਫ਼ਤੇ ਪਹਿਲਾਂ ਈਰਾਨ ਨੇ ਕਿਹਾ ਸੀ ਕਿ ਵਿਸ਼ਵਾਸ ਬਹਾਲੀ ਦੇ ਕਦਮ ਦੇ ਤਹਿਤ 5 ਈਰਾਨੀ-ਅਮਰੀਕੀ ਨਾਗਰਿਕਾਂ ਨੂੰ ਘਰ ਵਿਚ ਨਜ਼ਰਬੰਦ ਰੱਖਿਆ ਗਿਆ ਹੈ, ਜਦੋਂਕਿ ਸਿਓਲ ਨੇ ਦੱਖਣੀ ਕੋਰੀਆ ਦੀ ਮੁਦਰਾ 'ਵੌਨ' ਵਿਚ 'ਫ੍ਰੀਜ਼' ਕੀਤੀ ਗਈ ਸੰਪਤੀ ਨੂੰ 'ਯੂਰੋ' ਵਿਚ ਬਦਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਕਨਾਨੀ ਨੇ ਕਿਹਾ ਕਿ ਇਸ ਧੰਨ ਨੂੰ ਇਸ ਤੋਂ ਬਾਅਦ ਕਤਰ ਭੇਜਿਆ ਜਾਵੇਗਾ। ਕਤਰ, ਈਰਾਨ ਅਤੇ ਅਮਰੀਕਾ ਦਰਮਿਆਨ ਗੱਲਬਾਤ ਵਿਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਅਦਲਾ-ਬਦਲੀ ਫਾਰਸ ਦੀ ਖਾੜੀ ਵਿਚ ਇਕ ਵੱਡੇ ਅਮਰੀਕੀ ਫ਼ੌਜੀ ਜਮਾਵੜੇ ਦਰਮਿਆਨ ਸਾਹਮਣੇ ਆਈ ਹੈ, ਜਿਸ ਵਿਚ ਅਮਰੀਕੀ ਫ਼ੌਜੀਆਂ ਦੇ ਹੋਰਮੁਜ਼ ਜਲਡਮਰੂ ਵਿਚ ਵਪਾਰਕ ਸਮੁੰਦਰੀ ਜਹਾਜ਼ਾਂ 'ਤੇ ਜਾਣ ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਦੀ ਸੰਭਾਵਨਾ ਸੀ। ਤੇਲ ਦੇ ਕੁੱਲ ਜ਼ਹਾਜ਼ਾਂ ਵਿਚੋਂ 20 ਫ਼ੀਸਦੀ ਜਹਾਜ਼ ਹੋਰਮੁਜ਼ ਜਲਡਮਰੂ ਵਿਚੋਂ ਲੰਘਦੇ ਹਨ। ਇਸ ਸਮਝੌਤੇ ਨੇ ਪਹਿਲਾਂ ਹੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਰਿਪਬਲਿਕਨ ਪਾਰਟੀ ਅਤੇ ਹੋਰ ਲੋਕਾਂ ਦੀ ਆਲੋਚਨਾ ਦਾ ਸ਼ਿਕਾਰ ਬਣਾ ਦਿੱਤਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਜਿਹੇ ਸਮੇਂ ਵਿੱਚ ਈਰਾਨ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰ ਰਿਹਾ ਹੈ ਜਦੋਂ ਈਰਾਨ ਅਮਰੀਕੀ ਫ਼ੌਜੀਆਂ ਅਤੇ ਪੱਛਮੀ ਏਸ਼ੀਆ ਦੇ ਸਹਿਯੋਗੀ ਦੇਸ਼ਾਂ ਲਈ ਇਕ ਵਧਦਾ ਖ਼ਤਰਾ ਬਣ ਗਿਆ ਹੈ। ਇਹ ਉਨ੍ਹਾਂ ਦੇ ਰਾਸ਼ਟਰਪਤੀ ਅਹੁਦੇ ਦੀ ਮੁੜ ਚੋਣ ਮੁਹਿੰਮ ਦਾ ਇਕ ਮੁੱਦਾ ਬਣ ਸਕਦਾ ਹੈ।


author

cherry

Content Editor

Related News