ਅਮਰੀਕਾ : 5ਵੀਂ ਵਾਰ ਬੀਬੀ ਨੂੰ ਮਿਲਿਆ ਸੁਪਰੀਮ ਕੋਰਟ ਦੀ ਜੱਜ ਬਣਨ ਦਾ ਮਾਣ

10/28/2020 2:17:10 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਦੁਨੀਆ ਦੇ ਤਾਕਤਵਰ ਦੇਸ਼ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਜੱਜ ਦੇ ਅਹੁਦੇ 'ਤੇ ਪਹੁੰਚਣਾ ਕਿਸੇ ਵਿਅਕਤੀ ਲਈ ਵੀ ਮਾਣ ਦੀ ਗੱਲ ਹੋ ਸਕਦੀ ਹੈ। ਹੁਣ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਅਮਰੀਕਾ ਵਿਚ ਇਕ ਬੀਬੀ ਨੂੰ ਇਸ ਅਹੁਦੇ ਨੂੰ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ ਹੈ। ਦੋ ਭਾਗਾਂ ਵਿਚ ਵੰਡੀ ਹੋਈ ਸੈਨੇਟ ਨੇ ਸੋਮਵਾਰ ਨੂੰ ਐਮੀ ਕੌਨੀ ਬੈਰੇਟ ਨੂੰ ਸੁਪਰੀਮ ਕੋਰਟ ਦੇ 115ਵੇਂ ਜੱਜ ਵਜੋਂ ਚੁਣਿਆ। ਦੇਸ਼ ਦੇ 231 ਸਾਲਾਂ ਦੇ ਇਤਿਹਾਸ ਵਿਚ ਪੰਜਵੀਂ ਬੀਬੀ ਨੂੰ ਅਦਾਲਤ ਵਿਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਰਾਸ਼ਟਰਪਤੀ ਟਰੰਪ ਵਲੋਂ ਸੁਪਰੀਮ ਕੋਰਟ ਲਈ ਨਾਮਜ਼ਦ ਉਮੀਦਵਾਰ ਬੈਰੇਟ ਲਈ ਵੋਟਾਂ ਦੀ ਗਿਣਤੀ 52 ਸੀ। 48 ਸਾਲਾ ਉਮੀਦਵਾਰ ਨੇ ਰੀਪਬਲਿਕਨਜ਼ ਲਈ ਵਿਰਾਸਤ ਨੂੰ ਮਜ਼ਬੂਤ ਕੀਤਾ ਹੈ । 

ਚੋਣਾਂ ਦੇ ਦਿਨ ਤੋਂ ਪਹਿਲਾਂ ਰੀਪਬਲਿਕਨਜ਼ ਨੇ ਆਪਣੀ ਤਾਕਤ ਦੇ ਜ਼ੋਰ ਉੱਤੇ ਬੈਰੇਟ ਦੀ ਨਾਮਜ਼ਦਗੀ ਨੂੰ ਬਿਨਾਂ ਕਿਸੇ ਸਹਾਇਤਾ ਦੇ ਸਿਰਫ ਚਾਰ ਹਫ਼ਤਿਆਂ ਵਿਚ ਪੂਰਾ ਕੀਤਾ ਕੀਤਾ ਹੈ। ਇਸ ਮੌਕੇ ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੌਨੈਲ ਮੁਤਾਬਕ 2016, 2018 ਅਤੇ 2020 ਵਿਚ ਜੋ ਪ੍ਰਾਪਤੀ ਉਹ ਕਰ ਸਕੇ ਹਨ, ਉਸ ਦਾ ਕਾਰਨ  ਬਹੁਮਤ ਹੈ। ਉਨ੍ਹਾਂ ਵਲੋਂ ਕੋਈ ਵੀ ਨਿਯਮ ਨਹੀਂ ਤੋੜੇ ਗਏ ਹਨ। ਇਸ ਲਈ ਵਿਰੋਧੀਆਂ ਦੁਆਰਾ ਕੀਤੇ ਜਾਣ ਵਾਲੇ ਦਾਅਵੇ ਖੋਖਲੇ ਹਨ ਕਿਉਂਕਿ ਇਸ ਵੇਲੇ ਗੁੱਸੇ ਵਿਚ ਆਏ ਡੈਮੋਕ੍ਰੇਟਸ ਨੇ ਰੀਪਬਲਿਕਨਜ਼ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੇ ਰਾਜ ਵੇਲੇ ਉਨ੍ਹਾਂ ਵਲੋਂ ਸੁਪਰੀਮ ਕੋਰਟ ਦੇ ਨਾਮਜ਼ਦ ਕੀਤੇ ਉਮੀਦਵਾਰ ਨੂੰ 2016 ਵਿਚ 8 ਮਹੀਨਿਆਂ ਲਈ ਰੋਕਣ ਦਾ ਦੋਸ਼ ਲਗਾਇਆ ਸੀ । 

ਇਸ ਸਮੇਂ ਬੈਰੇਟ ਨੇ ਨਿਸ਼ਚਤ ਰੂਪ ਨਾਲ ਇਸ ਗੱਲ ਦਾ ਸੰਕੇਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਪਹਿਲਾਂ ਦੇ ਕੇਸਾਂ 'ਤੇ ਕਿਵੇਂ ਕੰਮ ਕਰੇਗੀ ਅਤੇ ਨਾਲ ਹੀ ਗਰਭਪਾਤ, ਗੇਅ ਅਧਿਕਾਰਾਂ ਅਤੇ ਗਰਭ ਨਿਰੋਧਕਾਂ ਦੀ ਵਰਤੋਂ ਬਾਰੇ ਸੁਪਰੀਮ ਕੋਰਟ ਦੀਆਂ ਮੌਜੂਦਾ ਉਦਾਹਰਣਾਂ ਦਾ ਮੁਲਾਂਕਣ ਵੀ ਕਰੇਗੀ। ਜਿਕਰਯੋਗ ਹੈ ਕਿ ਬੈਰੇਟ ਕੋਲ ਦੋ ਫੈਡਰਲ ਕਲਰਕਸ਼ਿਪਾਂ ਦੇ ਇਲਾਵਾ ਨੌਟਰੇ ਡੈਮ ਯੂਨੀਵਰਸਿਟੀ ਵਿੱਚ ਕਾਨੂੰਨ ਪ੍ਰੋਫੈਸਰ ਵਜੋਂ ਲੰਮਾ ਕਾਰਜਕਾਲ ਅਤੇ ਤਿੰਨ ਸਾਲ ਸੰਘੀ ਅਪੀਲ ਕੋਰਟ ਦੇ ਜੱਜ ਵਜੋਂ ਸੇਵਾ ਵੀ ਕੀਤੀ ਹੈ। ਉਹ ਹੈਤੀ ਤੋਂ ਗੋਦ ਲਏ ਗਏ ਦੋ ਬੱਚਿਆਂ ਸਣੇ ਸੱਤ ਬੱਚਿਆਂ ਦੀ ਮਾਂ ਵਜੋਂ ਵੀ ਰਾਸ਼ਟਰੀ ਸੁਰਖੀਆਂ ਵਿਚ ਆਈ ਸੀ।


Lalita Mam

Content Editor

Related News