ਅਮਰੀਕਾ ਦੀ ਚਿਤਾਵਨੀ, ਫੋਨ ਤੇ ਕੰਪਿਊਟਰ ਹੈਕ ਕਰ ਲੈਣਗੇ ਰੂਸੀ

Friday, Jun 15, 2018 - 03:56 AM (IST)

ਅਮਰੀਕਾ ਦੀ ਚਿਤਾਵਨੀ, ਫੋਨ ਤੇ ਕੰਪਿਊਟਰ ਹੈਕ ਕਰ ਲੈਣਗੇ ਰੂਸੀ

ਵਾਸ਼ਿੰਗਟਨ — ਅਮਰੀਕੀ ਖੁਫੀਆ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਸ਼ਵ ਕੱਪ ਲਈ ਰੂਸ ਦੀ ਯਾਤਰਾ ਕਰਨ ਵਾਲੇ ਫੁੱਟਬਾਲ ਪ੍ਰਸ਼ੰਸਕਾ ਨੂੰ ਆਗਾਹ ਕੀਤਾ ਕਿ ਮਾਸਕੋ ਦੇ ਸਾਇਬਰ ਜਾਸੂਸ ਉਨ੍ਹਾਂ ਦੇ ਫੋਨ ਅਤੇ ਕੰਪਿਊਟਰ ਹੈਕ ਕਰ ਸਕਦੇ ਹਨ। ਨੈਸ਼ਨਲ ਕਾਊਂਟਰ ਇੰਟੈਲੀਜੇਂਸ ਐਂਡ ਸਕਿਊਰਿਟੀ ਸੈਂਟਰ ਦੇ ਡਾਇਰੈਕਟਰ ਵਿਲੀਅਮ ਇਵਾਨੀਆ ਨੇ ਕਿਹਾ ਕਿ ਰੂਸ 'ਚ ਅਜਿਹੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜੋ ਸੋਚਦੇ ਹੋਣ ਕਿ ਉਹ ਹੈਕਿੰਗ ਕਰਨ ਲਈ ਇੰਨੀ ਅਹਿਮੀਅਤ ਨਹੀਂ ਰੱਖਦੇ।
ਇਵਾਨੀਆ ਨੇ ਬਿਆਨ 'ਚ ਕਿਹਾ, 'ਵਿਸ਼ਵ ਕੱਪ ਲਈ ਰੂਸ ਦੀ ਯਾਤਰਾ ਕਰ ਰਹੇ ਕਿਸੇ ਵੀ ਵਿਅਕਤੀ ਨੂੰ ਸਾਇਬਰ ਜ਼ੋਖਮ ਦੇ ਬਾਰੇ 'ਚ ਸਪੱਸ਼ਟ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ, 'ਜੇਕਰ ਤੁਸੀਂ ਮੋਬਾਇਲ ਫੋਨ, ਲੈਪਟਾਪ, ਪੀ. ਡੀ. ਏ. ਅਤੇ ਹੋਰ ਇਲੈਕਟ੍ਰਾਨਿਕ ਉਪਕਰਣ ਆਪਣੇ ਨਾਲ ਲਿਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਕੋਈ ਗਲਤੀ ਨਾ ਕਰਨਾ, ਤੁਹਾਡੇ ਇਨ੍ਹਾਂ ਉਪਕਰਣਾ ਦਾ ਕੋਈ ਵੀ ਡਾਟਾ ਰੂਸੀ ਸਰਕਾਰ ਜਾਂ ਸਾਇਬਰ ਦੋਸ਼ੀਆਂ ਵੱਲੋਂ ਹੈਕ ਕੀਤਾ ਜਾ ਸਕਦਾ ਹੈ।


Related News