ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਇਕ ਹੋਰ ਵੱਡਾ ਝਟਕਾ ! ਵੀਜ਼ਾ ਫੀਸਾਂ 'ਚ ਹੋਇਆ ਭਾਰੀ ਵਾਧਾ
Wednesday, Dec 31, 2025 - 11:32 AM (IST)
ਇੰਟਰਨੈਸ਼ਨਲ ਡੈਸਕ- ਡੋਨਾਲਡ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਪਹਿਲਾਂ ਜਿੱਥੇ ਟਰੰਪ ਨੇ ਐੱਚ-1 ਵੀਜ਼ਾ ਫੀਸ ਨੂੰ 1 ਲੱਖ ਡਾਲਰ ਤੱਕ ਵਧਾ ਦਿੱਤਾ ਸੀ, ਉੱਥੇ ਹੀ ਹੁਣ ਅਮਰੀਕੀ ਵੀਜ਼ਾ ਫੀਸ 'ਚ 250 ਰੁਪਏ ਤੱਕ ਦੀ ਇੰਟੀਗ੍ਰਿਟੀ ਫੀਸ ਜੋੜ ਦਿੱਤੀ ਗਈ ਹੈ, ਜਿਸ ਮਗਰੋਂ ਅਮਰੀਕੀ ਵੀਜ਼ਾ ਫੀਸ ਲਗਭਗ ਦੁੱਗਣੀ ਹੋ ਗਈ ਹੈ। ਇਹ ਨੌਨ-ਰਿਫੰਡੇਬਲ ਨਵੀਂਆਂ ਵੀਜ਼ਾ ਫੀਸਾਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ, ਜਿਨ੍ਹਾਂ ਨਾਲ ਭਾਰਤ ਸਣੇ ਦੁਨੀਆ ਭਰ ਦੇ ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ ਲੱਗੇਗਾ।
ਨਵੀਂਆਂ ਫੀਸਾਂ ਮੁਤਾਬਕ ਜਿੱਥੇ ਪਹਿਲਾਂ ਬਿਜ਼ਨੈੱਸ ਜਾਂ ਟੂਰਿਸਟ (ਬੀ-1/ਬੀ-2), ਸਟੂਡੈਂਟ ਵੀਜ਼ਾ ਫੀਸ (ਐੱਫ-1) ਤੇ ਐਕਸਚੇਂਜ ਵੀਜ਼ਾ ਫੀਸ (ਐੱਚ-1ਬੀ) 185 ਡਾਲਰ ਤੋਂ ਵਧ ਕੇ 470 ਡਾਲਰ ਤੱਕ ਪਹੁੰਚ ਜਾਵੇਗੀ। ਇਸ ਤੋਂ ਇਲਾਵਾ ਸਕਿੱਲਡ ਵਰਕਰ (ਐੱਲ-1), ਅਸਾਧਾਰਨ ਕਾਬਲੀਅਤ (ਓ), ਐਥਲੀਟ ਜਾਂ ਕਲਾਕਾਰ (ਪੀ) ਵੀਜ਼ਾ ਫੀਸ 205 ਡਾਲਰ ਤੋਂ ਵਧਾ ਕੇ 455 ਡਾਲਰ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਹੋਰ ਸਖ਼ਤ ਹੋਏ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮ ! ਸਿਰਫ਼ ਪ੍ਰਵਾਸੀ ਹੀ ਨਹੀਂ, ਗ੍ਰੀਨ ਕਾਰਡ ਹੋਲਡਰਾਂ ਨੂੰ ਵੀ...
ਵਪਾਰਕ ਜਾਂ ਨਿਵੇਸ਼ਕ (ਈ-1/ਈ-2) ਵੀਜ਼ਾ ਫੀਸ ਵੀ 315 ਡਾਲਰ ਤੋਂ ਵਧ ਕੇ 435 ਡਾਲਰ ਤੱਕ ਹੋ ਜਾਵੇਗੀ। ਮੰਗੇਤਰ (ਕੇ-1) ਤੇ ਕ੍ਰੂ ਮੈਂਬਰਾਂ (ਸੀ/ਡੀ) ਦੀ ਵੀਜ਼ਾ ਫੀਸ 265 ਡਾਲਰ ਤੋਂ ਵਧਾ ਕੇ 435 ਡਾਲਰ ਤੱਕ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਧਾਰਮਿਕ ਕਰਮਚਾਰੀ (ਆਰ-1), ਜਿਨ੍ਹਾਂ ਦੀ ਵੀਜ਼ਾ ਫੀਸ ਪਹਿਲਾਂ 205 ਡਾਲਰ ਹੁੰਦੀ ਸੀ, ਹੁਣ ਵਧਾ ਕੇ 435 ਡਾਲਰ ਕਰ ਦਿੱਤੀ ਜਾਵੇਗੀ।
ਉਪਰ ਦਰਸਾਏ ਗਏ ਵਾਧੇ ਤੋਂ ਸਾਫ ਹੈ ਕਿ ਅਮਰੀਕਾ ਜਾਣ ਦੀ ਵੀਜ਼ਾ ਫੀਸ 'ਚ 250 ਡਾਲਰ ਤੱਕ ਦੀ ਇੰਟੀਗ੍ਰਿਟੀ ਫੀਸ ਜੋੜ ਦਿੱਤੀ ਗਈ ਹੈ, ਜਿਸ ਕਾਰਨ ਪ੍ਰਵਾਸੀਆਂ ਨੂੰ ਹੁਣ ਅਮਰੀਕਾ ਜਾਣ ਲਈ ਵਾਧੂ ਪੈਸੇ ਖ਼ਰਚਣੇ ਪੈਣਗੇ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਦੇਸ਼ ਦੀ ਸੁਰੱਖਿਆ ਤੇ ਪ੍ਰਵਾਸੀਆਂ ਦੀ ਵਧਦੀ ਜਾ ਰਹੀ ਗਿਣਤੀ ਨੂੰ ਕਾਬੂ ਕਰਨ ਲਈ ਇਹ ਕਦਮ ਚੁੱਕਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
