ਟਰੱਕ ਪਲਟਣ ਕਾਰਨ ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ
Friday, Jun 15, 2018 - 02:42 PM (IST)

ਫਿਲਾਡੇਲਫੀਆ (ਰਾਜ ਗੋਗਨਾ)— ਬੀਤੇ ਦਿਨੀਂ ਫਿਲਾਡੇਲਫੀਆ ਸਿਟੀ ਵਿਚ ਰਹਿਣ ਵਾਲੇ ਇਕ ਪੰਜਾਬੀ ਮੂਲ ਦੇ ਨੌਜਵਾਨ ਮਨਜਿੰਦਰ ਸਿੰਘ ਟਿਵਾਣਾ ਪੁੱਤਰ ਅਛਰ ਸਿੰਘ ਦੀ ਅਮਰੀਕਾ ਦੇ ਸੂਬੇ ਅਲਬਾਮਾ ਵਿਖੇ ਟਰੱਕ ਪਲਟਣ ਕਾਰਨ ਮੌਤ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਮਨਜਿੰਦਰ ਸਿੰਘ ਟਰੱਕ ਲੈ ਕੇ ਨਿਊਜਰਸੀ ਤੋਂ ਅਲਬਾਮਾ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦਾ ਟਰੱਕ ਇਕ ਪੁਲ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੰਜਾਬ ਤੋਂ ਉਸ ਦਾ ਪਿਛੌਕੜ ਪਿੰਡ ਨੀਵੀਂ ਰੱਬੋਂ, ਨੇੜੇ ਮਲੌਦ ਜ਼ਿਲਾ ਲੁਧਿਆਣਾ ਸੀ। ਇਥੇ ਉਹ ਆਪਣੀ ਮਾਂ ਅਤੇ ਭੈਣ ਨਾਲ ਰਹਿੰਦਾ ਸੀ। ਉਸ ਦੀ ਬੇਵਕਤ ਮੌਤ ਦਾ ਪੰਜਾਬੀ ਭਾਈਚਾਰੇ ਵਿਚ ਕਾਫ਼ੀ ਸੌਗ ਪਾਇਆ ਜਾ ਰਿਹਾ ਹੈ। ਉਸ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਸਹਿਜ ਪਾਠ ਦਾ ਭੋਗ ਮਿੱਤੀ 16 ਜੂਨ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਫਿਲਾਡੇਲਫੀਆ ਸਿੱਖ ਸੁਸਾਇਟੀ, ਅੱਪਰ ਡਰਬੀ ਵਿਖੇ ਬਾਅਦ ਦੁਪਹਿਰ 1:00 ਤੋਂ 2:00 ਵਜੇ ਦੇ ਦਰਮਿਆਨ ਪਵੇਗਾ।