ਅਮਰੀਕਾ : ਪ੍ਰਦਰਸ਼ਨਕਾਰੀਆਂ ਦੀ ਭੀੜ ਵਿਚ ਜਾ ਵੜਿਆ ਟਰੱਕ, ਟਲਿਆ ਵੱਡਾ ਹਾਦਸਾ

Sunday, May 31, 2020 - 09:47 AM (IST)

ਅਮਰੀਕਾ : ਪ੍ਰਦਰਸ਼ਨਕਾਰੀਆਂ ਦੀ ਭੀੜ ਵਿਚ ਜਾ ਵੜਿਆ ਟਰੱਕ, ਟਲਿਆ ਵੱਡਾ ਹਾਦਸਾ

ਫਲੋਰੀਡਾ- ਅਮਰੀਕਾ ਵਿਚ ਗੈਰ-ਗੋਰੇ ਅਮਰੀਕੀ ਨਾਗਰਿਕ ਜਾਰਜ ਫਲੋਇਡ ਦੀ ਮੌਤ ਮਗਰੋਂ ਲੋਕ ਪ੍ਰਦਰਸ਼ਨ ਕਰ ਰਹੇ ਹਨ ਤੇ ਕਈ ਥਾਵਾਂ 'ਤੇ ਇਹ ਹਿੰਸਕ ਹੋ ਗਿਆ ਹੈ। ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਵਿਚ ਇਕ ਪਿਕਅਪ ਟਰੱਕ ਦਾਖਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭੱਜਣਾ ਪਿਆ। ਹਾਲਾਂਕਿ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਪ੍ਰਦਰਸ਼ਨਕਾਰੀਆਂ ਵਿਚੋਂ ਕਿਸੇ ਨੇ ਟਰੱਕ ਡਰਾਈਵਰ ਦੇ ਬੋਤਲ ਮਾਰੀ ਤੇ ਟਰੱਕ ਦੀ ਸਪੀਡ ਅਚਾਨਕ ਵੱਧ ਗਈ, ਘਬਰਾਏ ਹੋਏ ਲੋਕ ਇਕ ਪਾਸੇ ਹੋ ਗਏ। ਇਸ ਘਟਨਾ ਵਿਚ ਕਿਸੇ ਦੇ ਵੀ ਗੰਭੀਰ ਜ਼ਖਮੀ ਹੋਣ ਦੀ ਖਬਰ ਨਹੀਂ ਹੈ। 

ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨਕਾਰੀ ਪੁਲਸ ਦੀ ਗਲਤੀ ਕਾਰਨ ਮਾਰੇ ਗਏ ਗੈਰ-ਗੋਰੇ ਵਿਅਕਤੀ ਲਈ ਨਿਆਂ ਮੰਗ ਰਹੇ ਹਨ। ਲੋਕਾਂ ਨੇ ਦੱਸਿਆ ਕਿ ਟਰੱਕ ਥੋੜਾ ਹੌਲੀ ਹੋਇਆ ਤਾਂ ਕੁੱਝ ਲੋਕ ਇਕ ਪਾਸੇ ਹੋ ਗਏ ਪਰ ਕਈ ਹੁਣ ਵੀ ਨਹੀਂ ਹਟੇ ਸਨ। ਤਦ ਟਰੱਕ ਦੀ ਸਪੀਡ ਹੋਰ ਤੇਜ਼ ਹੋ ਗਈ ਅਤੇ ਇਹ ਭੀੜ ਨੂੰ ਚੀਰਦਾ ਹੋਇਆ ਅੱਗੇ ਵਧ ਗਿਆ। ਕੁਝ ਲੋਕਾਂ ਨੇ ਟਰੱਕ ਦਾ ਪਿੱਛਾ ਕਰ ਕੇ ਉਸ ਨੂੰ ਰੋਕ ਦਿੱਤਾ। ਟਾਲਹਾਸੀ ਪੁਲਸ ਨੇ ਉਸੇ ਸਮੇਂ ਡਰਾਈਵਰ ਨੂੰ ਫੜ ਲਿਆ। ਪੁਲਸ ਨੇ ਡਰਾਈਵਰ ਦਾ ਨਾਂ ਨਹੀਂ ਦੱਸਿਆ।
 


author

Lalita Mam

Content Editor

Related News