ਕਿਸਾਨ ਅੰਦੋਲਨ ਵਿਚਕਾਰ ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦਾ ਕੀਤਾ ਸਮਰਥਨ

Thursday, Feb 04, 2021 - 12:53 PM (IST)

ਕਿਸਾਨ ਅੰਦੋਲਨ ਵਿਚਕਾਰ ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦਾ ਕੀਤਾ ਸਮਰਥਨ

ਵਾਸ਼ਿੰਗਟਨ- ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸੜਕਾਂ ਤੋਂ ਸੰਸਦ ਤੱਕ ਵਿਰੋਧ ਜਾਰੀ ਹੈ। ਇਸ ਵਿਚਕਾਰ ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਹੈ। ਬਾਈਡੇਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੇ ਹਨ। ਇਸ ਨਾਲ ਦੁਨੀਆ ਵਿਚ ਭਾਰਤੀ ਬਾਜ਼ਾਰ ਦਾ ਪ੍ਰਭਾਵ ਵਧੇਗਾ ਅਤੇ ਨਿੱਜੀ ਖੇਤਰ ਵਿਚ ਵਧੇਰੇ ਨਿਵੇਸ਼ ਹੋਣ ਦੇ ਮੌਕੇ ਵਧਣਗੇ। 

ਨਵੇਂ ਖੇਤੀ ਕਾਨੰਨਾਂ ਦੇ ਵਿਰੋਧ ਵਿਚ ਜਾਰੀ ਕਿਸਾਨ ਅੰਦੋਲਨ 'ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਬਾਈਡੇਨ ਸਰਕਾਰ ਖੇਤੀ ਕਾਨੂੰਨਾਂ ਵਿਚ ਸੁਧਾਰ ਲਈ ਭਾਰਤ ਸਰਕਾਰ ਦੇ ਕਦਮ ਦਾ ਸਮਰਥਨ ਕਰਦੀ ਹੈ, ਜੋ ਕਿਸਾਨਾਂ ਲਈ ਨਿੱਜੀ ਨਿਵੇਸ਼ ਅਤੇ ਵਧੇਰੇ ਬਾਜ਼ਾਰ ਪਹੁੰਚ ਨੂੰ ਆਕਰਸ਼ਤ ਕਰਦੀ ਹੈ। 

ਇਹ ਵੀ ਪੜ੍ਹੋ-  ਏਅਰ ਕੈਨੇਡਾ ਦੀ ਗਲਤੀ ਕਾਰਨ ਪਰਿਵਾਰ ਦੀ ਖੁੰਝ ਗਈ ਫਲਾਈਟ, ਮਿਲੇਗਾ ਮੁਆਵਜ਼ਾ

ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ ਕਿਸੇ ਵੀ ਸੰਪੰਨ ਲੋਕਤੰਤਰ ਦੀ ਪਛਾਣ ਹੈ ਅਤੇ ਭਾਰਤੀ ਸਰਵਉੱਚ ਅਦਾਲਤ ਨੇ ਵੀ ਇਹ ਹੀ ਕਿਹਾ ਹੈ। ਬੁਲਾਰੇ ਨੇ ਕਿਹਾ ਕਿ ਅਮਰੀਕਾ, ਭਾਰਤ ਅੰਦਰ ਗੱਲਬਾਤ ਰਾਹੀਂ ਪਾਰਟੀਆਂ ਵਿਚਕਾਰ ਕਿਸੇ ਵੀ ਮਤਭੇਦ ਨੂੰ ਹੱਲ ਕੀਤੇ ਜਾਣ ਦੇ ਪੱਖ ਵਿਚ ਹੈ। ਇਸ ਵਿਚਕਾਰ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਗੌਰਤਲਬ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ 71ਵੇਂ ਦਿਨ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨਾਂ ਤੇ ਸਰਕਾਰ ਵਿਚਕਾਰ 11 ਦੌਰ ਦੀ ਬੈਠਕ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ। 
ਇਹ ਵੀ ਪੜ੍ਹੋ-  ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਪੁੱਜਾ ਵਿਰੋਧੀ ਧਿਰ ਦੇ ਨੇਤਾਵਾਂ ਦਾ ਦਲ

►ਖੇਤੀ ਕਾਨੂੰਨਾਂ 'ਤੇ ਅਮਰੀਕਾ ਦੀ ਟਿੱਪਣੀ 'ਤੇ ਕੁਮੈਂਟ ਬਾਕਸ ਵਿਚ ਦਿਓ ਟਿੱਪਣੀ


author

Lalita Mam

Content Editor

Related News