ਅਮਰੀਕਾ ਦੇ ਇਸ ਸਕੂਲ ਦੀ ਪੂਰੀ ਫੁੱਟਬਾਲ ਟੀਮ ਹੋਵੇਗੀ ਇਕਾਂਤਵਾਸ

10/16/2020 8:36:30 AM

ਫਰਿਜ਼ਨੋ/ਕੈਲੇਫੋਰਨੀਆ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਨੇ ਸਾਰੀ ਦੁਨੀਆਂ ਨੂੰ ਲਪੇਟ ਵਿਚ ਲਿਆ ਹੈ। ਸੰਯੁਕਤ ਰਾਜ ਅਮਰੀਕਾ ਵੀ ਇਸ ਤੋਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਇਕ ਹੈ। ਇਸ ਵਾਇਰਸ ਦੀ ਲਾਗ ਨੂੰ ਰੋਕਣ ਲਈ ਇਕਾਂਤਵਾਸ ਵਿਚ ਰਹਿਣਾ ਇਕ ਢੁੱਕਵਾਂ ਹੱਲ ਹੈ। 

ਇਸੇ ਹੱਲ ਦੇ ਮੱਦੇਨਜ਼ਰ ਇਕ ਸਕੂਲੀ ਫੁੱਟਬਾਲ ਟੀਮ ਨੂੰ ਕੋਚਾਂ ਸਣੇ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਇਸ ਮਾਮਲੇ ਵਿੱਚ ਲੋਨਡੇਸ ਕਾਉਂਟੀ ਸਕੂਲ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਜਾਰਜੀਆ ਦੇ ਲੋਨਡੇਸ ਹਾਈ ਸਕੂਲ ਦੀ ਫੁੱਟਬਾਲ ਟੀਮ ਅਤੇ ਇਸ ਦੇ ਕੋਚ ਪਿਛਲੇ ਹਫਤੇ ਭੀੜ ਦੇ ਸਾਹਮਣੇ ਖੇਡਣ ਤੋਂ ਬਾਅਦ ਇਕਾਂਤਵਾਸ ਹੋਣਗੇ। 

ਇਸ ਜ਼ਿਲ੍ਹੇ ਦੇ ਫੇਸਬੁੱਕ ਪੇਜ਼ 'ਤੇ ਦਿੱਤੇ ਇਕ ਬਿਆਨ ਅਨੁਸਾਰ ਇਨ੍ਹਾਂ ਖਿਡਾਰੀਆਂ ਨੂੰ ਵੱਖ ਕਰਨ ਦਾ ਫੈਸਲਾ ਵਾਇਰਸ ਤੋਂ ਸਾਵਧਾਨੀ ਕਾਰਨ ਕੀਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਫੁੱਟਬਾਲ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਖੇਡਾਂ ਨੂੰ 26 ਅਕਤੂਬਰ ਦੀ ਦੁਪਹਿਰ ਨੂੰ ਅਭਿਆਸ ਸ਼ੁਰੂ ਹੋਣ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਜੌਰਜੀਆ ਦੇ ਜਨ ਸਿਹਤ ਵਿਭਾਗ ਅਨੁਸਾਰ ਬੁੱਧਵਾਰ ਤੱਕ ਲੋਨਡੇਸ ਕਾਉਂਟੀ ਵਿੱਚ ਕੋਰੋਨਾਵਾਇਰਸ ਦੇ ਕਾਰਨ 4,100 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 85 ਮੌਤਾਂ ਵੀ ਹੋਈਆਂ ਹਨ।


 


Lalita Mam

Content Editor

Related News