ਅਮਰੀਕਾ ''ਚ ਭਾਰਤੀ ਮੂਲ ਦੇ ਰੋਹਿਤ ਚੋਪੜਾ ਨੂੰ ਮਿਲਿਆ ਮਹੱਤਵਪੂਰਨ ਅਹੁਦਾ

Monday, Feb 15, 2021 - 05:57 PM (IST)

ਅਮਰੀਕਾ ''ਚ ਭਾਰਤੀ ਮੂਲ ਦੇ ਰੋਹਿਤ ਚੋਪੜਾ ਨੂੰ ਮਿਲਿਆ ਮਹੱਤਵਪੂਰਨ ਅਹੁਦਾ

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੇ ਰੋਹਿਤ ਚੋਪੜਾ ਨੂੰ ਅਮਰੀਕੀ ਸਰਕਾਰ ਨੇ ਬਿਊਰੋ ਆਫ ਕੰਜਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ (ਸੀ.ਐੱਫ.ਪੀ.ਬੀ.) ਦਾ ਨਿਰਦੇਸ਼ਕ ਬਣਾ ਕੇ ਸੈਨੇਟ ਭੇਜ ਦਿੱਤਾ ਹੈ। ਵ੍ਹਾਈਟ ਹਾਊਸ ਵੱਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਮੁਤਾਬਕ ਕੋਲੰਬੀਆ ਦੇ ਰਹਿਣ ਵਾਲੇ ਚੋਪੜਾ ਅਗਲੇ 5 ਸਾਲਾਂ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ। 

ਪੜ੍ਹੋ ਇਹ ਅਹਿਮ ਖਬਰ- ਵ੍ਹਾਈਟ ਹਾਊਸ ਨੇੜੇ ਬਾਈਡੇਨ ਲਈ ਪੱਤਰ ਨਾਲ ਬੀਬੀ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਰੋਹਿਤ ਸੀ.ਐੱਫ.ਪੀ.ਬੀ. ਵਿਚ ਸਹਾਇਕ ਨਿਰਦੇਸ਼ਕ ਦੇ ਰੂਪ ਵਿਚ ਕੰਮ ਕਰ ਚੁੱਕੇ ਹਨ। ਇਸ ਦੇ ਇਲਾਵਾ ਅਮਰੀਕਾ ਦੇ ਸਿੱਖਿਆ ਵਿਭਾਗ ਵਿਚ ਵਿਸ਼ੇਸ਼ ਸਲਾਹਕਾਰ ਦੇ ਰੂਪ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੋ ਹੋਰ ਭਾਰਤੀ ਮੂਲ ਦੇ ਲੋਕਾਂ ਨੂੰ ਮਹੱਤਵਪੂਰਨ ਅਹੁਦਿਆਂ 'ਤੇ ਨਿਯੁਕਤ ਕੀਤਾ ਹੈ। ਸੋਨਾਲੀ ਨਿਝਾਵਨ ਨੂੰ ਅਮੇਰਿਕਾਪਰਸ ਦਾ ਨਿਰਦੇਸ਼ਕ ਬਣਾਇਆ ਗਿਆ ਹੈ। ਇਸੇ ਤਰ੍ਹਾਂ ਪ੍ਰੇਸਟਨ ਕੁਲਕਰਨੀ ਨੂੰ ਚੀਫ ਆਫ ਐਕਸਟਰਨਲ ਅਫੇਅਰਜ਼ ਬਣਾਇਆ ਗਿਆ ਹੈ।

ਨੋਟ- ਵਿਦੇਸ਼ਾਂ 'ਚ ਭਾਰਤੀਆਂ ਨੂੰ ਮਿਲ ਰਹੇ ਮਹੱਤਵਪੂਰਨ ਅਹੁਦਿਆਂ ਸਬੰਧੀ ਕੀ ਹੈ ਤੁਹਾਡੀ ਰਾਏ?


author

Vandana

Content Editor

Related News