14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਨਾਉਣ ਲਈ ਅਮਰੀਕੀ ਪ੍ਰਤੀਨਿਧੀ ਸਭਾ ''ਚ ਮਤਾ ਪੇਸ਼

Wednesday, Apr 05, 2023 - 03:24 PM (IST)

14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਨਾਉਣ ਲਈ ਅਮਰੀਕੀ ਪ੍ਰਤੀਨਿਧੀ ਸਭਾ ''ਚ ਮਤਾ ਪੇਸ਼

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਲੋਕਾਂ ਨੂੰ ਮਜ਼ਬੂਤ ​​ਅਤੇ ਪ੍ਰੇਰਿਤ ਕਰਨ ਵਿੱਚ ਸਿੱਖ ਭਾਈਚਾਰੇ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦੇ ਸਨਮਾਨ ਵਿਚ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਨਾਉਣ ਲਈ ਸੰਸਦ ਮੈਂਬਰਾਂ ਦੇ ਇੱਕ ਦੋ-ਪੱਖੀ ਸਮੂਹ ਨੇ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਮਤਾ ਪੇਸ਼ ਕੀਤਾ ਹੈ। ਮਤੇ ਵਿੱਚ ਕਿਹਾ ਗਿਆ ਹੈ ਕਿ ਵਿਸਾਖੀ ਇੱਕ ਵਿਸ਼ੇਸ਼ ਤਿਉਹਾਰ ਹੈ। ਇਸ ਮੌਕੇ ਸਿੱਖ 1699 ਵਿੱਚ ਸਥਾਪਿਤ ਖਾਲਸਾ ਦੇ ਆਦੇਸ਼ ਨੂੰ ਯਾਦ ਕਰਦੇ ਹਨ, ਜਿਨ੍ਹਾਂ ਨੇ ਧਰਮ ਦੇ ਇਤਿਹਾਸ ਅਤੇ ਪਛਾਣ ਨੂੰ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ: ਜਾਨ ਨੂੰ ਖ਼ਤਰਾ! ਬੁਲੇਟਪਰੂਫ ਹੈਲਮੇਟ ਪਾ ਕੇ ਅਦਾਲਤ ਪਹੁੰਚੇ ਇਮਰਾਨ ਖਾਨ, ਵੀਡੀਓ ਵਾਇਰਲ

ਕਾਂਗਰਸ ਵੂਮੈਨ ਮੈਰੀ ਗੇ ਸਕੈਨਲੋਨ ਵੱਲੋਂ ਪੇਸ਼ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਪ੍ਰਮੁੱਖ ਚੈਰੀਟੇਬਲ ਸਮਾਗਮਾਂ ਰਾਹੀਂ, ਸਿੱਖ ਭਾਈਚਾਰਾ ਜਨਤਕ ਸੇਵਾ ਦੀ ਭਾਵਨਾ ਦਾ ਪ੍ਰਤੀਕ ਹੈ ਜੋ ਅਮਰੀਕਾ ਦੇ ਸਥਾਪਿਤ ਸਿਧਾਂਤਾਂ ਨੂੰ ਦਰਸਾਉਂਦਾ ਹੈ। ਮੈਰੀ ਨੇ ਕਿਹਾ ਅਮਰੀਕਾ ਦੀ ਜਨਤਾ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਲਈ ਸਿੱਖ ਭਾਈਚਾਰੇ ਦਾ ਸਨਮਾਨ ਕਰਦੀ ਹੈ। ਮਤੇ ਵਿੱਚ ਕਿਹਾ ਗਿਆ ਹੈ, “ਵਿਸ਼ਵ ਭਰ ਵਿੱਚ ਸਿੱਖਾਂ ਦੇ ਨਾਲ ਮਿਲ ਕੇ ਵਿਸਾਖੀ ਦਾ ਦਿਹਾੜਾ ਮਨਾਉਣਾ ਅਤੇ ਸਿੱਖ ਭਾਈਚਾਰੇ ਵੱਲੋਂ ਅਮਰੀਕਾ ਵਿੱਚ ਪਾਏ ਵਢਮੁੱਲੇ ਯੋਗਦਾਨ ਦਾ ਸਨਮਾਨ ਕਰਨਾ ਪੂਰੀ ਤਰ੍ਹਾਂ ਢੁਕਵਾਂ ਅਤੇ ਉਚਿਤ ਹੈ।”

ਇਹ ਵੀ ਪੜ੍ਹੋ: ਪੋਰਨ ਸਟਾਰ ਮਾਮਲਾ: ਟਰੰਪ ਨੇ ਕਿਹਾ- ਮੈਂ ਬੇਕਸੂਰ ਹਾਂ, ਮੇਰਾ ਇਕਮਾਤਰ ਅਪਰਾਧ ਸਿਰਫ਼...

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News