ਅਮਰੀਕੀਆਂ ਨੇ ਕੀਤੀ ਰਿਕਾਰਡ ਤੋੜ ਸ਼ਾਪਿੰਗ, ਇਕੋ ਮਿੰਟ ''ਚ ਖਰਚੇ 12 ਲੱਖ ਡਾਲਰ

Thursday, Dec 03, 2020 - 08:24 AM (IST)

ਅਮਰੀਕੀਆਂ ਨੇ ਕੀਤੀ ਰਿਕਾਰਡ ਤੋੜ ਸ਼ਾਪਿੰਗ, ਇਕੋ ਮਿੰਟ ''ਚ ਖਰਚੇ 12 ਲੱਖ ਡਾਲਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਜੋਕੇ ਤਕਨਾਲੋਜੀ ਦੇ ਸਮੇਂ ਵਿਚ ਆਨਲਾਈਨ ਸ਼ਾਪਿੰਗ ਇਸ ਦੇ ਫਾਇਦਿਆਂ ਕਰਕੇ ਸਾਰੇ ਹੀ ਸੰਸਾਰ ਵਿਚ ਪ੍ਰਚਲਿਤ ਹੋ ਰਹੀ ਹੈ।ਅਮਰੀਕਾ ਵਿਚ ਵੀ ਇਹ ਖਰੀਦਦਾਰੀ ਲੋਕਾਂ ਦੀ ਪਸੰਦ ਬਣ ਗਈ ਹੈ। 

ਆਨਲਾਈਨ ਸ਼ਾਪਿੰਗ ਦੇ ਮਾਮਲੇ ਵਿਚ ਇਸ ਹਫਤੇ ਦਾ ਸੋਮਵਾਰ ਸੰਯੁਕਤ ਰਾਜ ਦੇ ਇਤਿਹਾਸ ਵਿਚ ਆਨਲਾਈਨ ਵਿਕਰੀ ਲਈ ਸਭ ਤੋਂ ਵੱਡਾ ਦਿਨ ਬਣ ਗਿਆ ਹੈ। ਇਸ ਸੰਬੰਧੀ ਅਡੱਬ ਐਨਾਲਿਟਿਕਸ ਦੇ ਅਨੁਸਾਰ ਖਰੀਦਦਾਰਾਂ ਨੇ ਸੋਮਵਾਰ ਨੂੰ ਲਗਭਗ 10.8 ਬਿਲੀਅਨ ਡਾਲਰ ਖਰਚ ਕੀਤੇ ਹਨ, ਜੋ ਕਿ ਈ ਕਾਮਰਸ ਖੇਤਰ ਵਿਚ ਇਕ ਰਿਕਾਰਡ ਪੱਧਰ ਹੈ, ਜਿਸਨੇ ਪਿਛਲੇ ਸਾਲ ਦੇ 9.4 ਬਿਲੀਅਨ ਡਾਲਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। 

ਸੋਮਵਾਰ ਦੇ ਦਿਨ ਲੋਕਾਂ ਨੇ 2.7 ਬਿਲੀਅਨ ਡਾਲਰ ਰਾਤ ਦੇ 7 ਵਜੇ ਤੋਂ 11 ਵਜੇ ਵਿਚਕਾਰ ਖਰਚ ਕੀਤੇ ਜਦਕਿ ਖਪਤਕਾਰਾਂ ਨੇ ਖਿਡੌਣਿਆਂ, ਇਲੈਕਟ੍ਰਾਨਿਕਸ, ਕੱਪੜੇ ਅਤੇ ਵਸਤਾਂ 'ਤੇ ਪ੍ਰਤੀ ਮਿੰਟ 12 ਲੱਖ ਡਾਲਰ ਖਰਚ ਕੀਤੇ। ਸੋਮਵਾਰ ਦਾ ਕੁੱਲ ਖਰਚ ਇਸ ਵਿਕਰੀ ਵਿਚ 15 ਫ਼ੀਸਦੀ ਪ੍ਰਤੀ ਸਾਲ ਦਾ ਵਾਧਾ ਦਰਸਾਉਂਦਾ ਹੈ। ਇਸ ਦੇ ਨਾਲ ਹੀ ਬਲੈਕ ਫ੍ਰਾਈਡੇ ਦੀ ਆਨਲਾਈਨ ਵਿਕਰੀ ਵੀ ਜ਼ਬਰਦਸਤ ਰਹੀ ਸੀ, ਇਸ ਦੌਰਾਨ ਉਪਭੋਗਤਾਂਵਾ ਨੇ ਇਸ ਦਿਨ 9 ਬਿਲੀਅਨ ਡਾਲਰ ਆਨਲਾਈਨ ਖਰਚ ਕੀਤੇ ਜੋ ਕਿ ਪਿਛਲੇ ਸਾਲ ਦੀ ਖਰੀਦਦਾਰੀ ਨਾਲੋਂ ਲਗਭਗ 22 ਫ਼ੀਸਦੀ ਵੱਧ ਹਨ।
 


author

Lalita Mam

Content Editor

Related News