ਵੈਨੇਜ਼ੁਏਲਾ ਦੇ ਤੇਲ ਭੰਡਾਰ 'ਤੇ ਅਮਰੀਕਾ ਦੀ ਅੱਖ ਜਾਂ ਕੱਢਿਆ 26 ਸਾਲ ਪੁਰਾਣਾ ਵੈਰ ? ਜਾਣੋ ਕਿਉਂ ਕੀਤੀ Airstrike

Sunday, Jan 04, 2026 - 09:43 AM (IST)

ਵੈਨੇਜ਼ੁਏਲਾ ਦੇ ਤੇਲ ਭੰਡਾਰ 'ਤੇ ਅਮਰੀਕਾ ਦੀ ਅੱਖ ਜਾਂ ਕੱਢਿਆ 26 ਸਾਲ ਪੁਰਾਣਾ ਵੈਰ ? ਜਾਣੋ ਕਿਉਂ ਕੀਤੀ Airstrike

ਇੰਟਰਨੈਸ਼ਨਲ ਡੈਸਕ- ਅਮਰੀਕਾ ਵੱਲੋਂ ਵੈਨੇਜ਼ੁਏਲਾ ’ਤੇ ਹਮਲੇ ਦੀ ਜੜ੍ਹ ਵਿਚ ਇਨ੍ਹਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਢਾਈ ਦਹਾਕਿਆਂ ਤੋਂ ਚੱਲਦੀ ਆ ਰਹੀ ਕੁੜੱਤਣ ਅਤੇ ਵੈਨੇਜ਼ੁਏਲਾ ਦੇ ਤੇਲ ਭੰਡਾਰ ’ਤੇ ਅਮਰੀਕਾ ਦੀ ਅਧਿਕਾਰ ਕਾਇਮ ਕਰਨ ਦੀ ਇੱਛਾ ਹੈ। ਅਮਰੀਕਾ ਨੇ ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ’ਤੇ ਹਮਲਾ ਕਰ ਕੇ ਇਕ ਨਵੀਂ ਜੰਗ ਸ਼ੁਰੂ ਕਰ ਦਿੱਤੀ ਹੈ। 

ਇਸ ਹਮਲੇ ਵਿਚ ਅਮਰੀਕੀ ਹਵਾਈ ਫੌਜ ਨੇ ਰਾਜਧਾਨੀ ਕਾਰਾਕਸ ’ਤੇ ਡੱਟ ਕੇ ਬੰਬ ਵਰ੍ਹਾਏ ਅਤੇ ਫਿਰ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਉਨ੍ਹਾਂ ਦੇ ਦੇਸ਼ ’ਚੋਂ ਚੁੱਕ ਕੇ ਬਾਹਰ ਲਿਜਾਇਆ ਗਿਆ। ਅਸਲ ’ਚ ਅਮਰੀਕਾ ਤੇ ਵੈਨੇਜ਼ੁਏਲਾ ਵਿਚਾਲੇ ਬੇਭਰੋਸਗੀ ਤੇ ਤਣਾਅ ਦੀਆਂ ਜੜ੍ਹਾਂ ਉਸ ਵੇਲੇ ਤੋਂ ਹਨ, ਜਦੋਂ 1999 ਵਿਚ ਉੱਥੇ ਖੱਬੇਪੱਖੀ ਰਾਸ਼ਟਰਪਤੀ ਹਿਊਗੋ ਸ਼ਾਵੇਜ਼ ਨੇ ਸੱਤਾ ਸੰਭਾਲੀ ਸੀ।

ਇਹ ਵੀ ਇਕ ਤੱਥ ਹੈ ਕਿ ਵੈਨੇਜ਼ੁਏਲਾ ਨੂੰ ਸਭ ਤੋਂ ਪਹਿਲਾਂ ਸੁਤੰਤਰ ਰਾਸ਼ਟਰ ਦੀ ਮਾਨਤਾ ਵੀ ਅਮਰੀਕਾ ਨੇ ਹੀ 1835 ਵਿਚ ਦਿੱਤੀ ਸੀ। 1999 ਵਿਚ ਹਿਊਗੋ ਸ਼ਾਵੇਜ਼ ਨੇ ਸੱਤਾ ਵਿਚ ਆਉਣ ਤੋਂ ਬਾਅਦ ‘ਬੋਲੀਵੇਰੀਅਨ ਕ੍ਰਾਂਤੀ’ ਸ਼ੁਰੂ ਕੀਤੀ ਅਤੇ ਅਮਰੀਕਾ ਨੂੰ ‘ਸਾਮਰਾਜਵਾਦੀ’ ਦੱਸਿਆ। 2002 ਵਿਚ ਵੈਨੇਜ਼ੁਏਲਾ ਨੇ ਅਮਰੀਕਾ ’ਤੇ ਸ਼ਾਵੇਜ਼ ਖਿਲਾਫ ਅਸਫਲ ਫੌਜੀ ਤਖ਼ਤਾਪਲਟ ਦਾ ਸਮਰਥਨ ਕਰਨ ਦਾ ਦੋਸ਼ ਲਾਇਆ। 2007 ਵਿਚ ਸ਼ਾਵੇਜ਼ ਨੇ ਤੇਲ ਖੇਤਰ ਦਾ ਰਾਸ਼ਟਰੀਕਰਨ ਕੀਤਾ, ਜਿਸ ਨਾਲ ਅਮਰੀਕੀ ਕੰਪਨੀਆਂ ਨੂੰ ਭਾਰੀ ਨੁਕਸਾਨ ਹੋਇਆ। 2013 ਵਿਚ ਮਾਦੁਰੋ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਆਰਥਿਕ ਬਦਹਾਲੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਵਿਚ ਅਮਰੀਕਾ ਨੇ ਵੈਨੇਜ਼ੁਏਲਾ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ। 2019 ਵਿਚ ਅਮਰੀਕਾ ਨੇ ਮਾਦੁਰੋ ਦੀ ਮੁੜ-ਚੋਣ ਨੂੰ ਗੈਰ-ਕਾਨੂੰਨੀ ਐਲਾਨ ਕੇ ਵਿਰੋਧੀ ਧਿਰ ਦੇ ਆਗੂ ਜੁਆਨ ਗੁਆਇਡੋ ਨੂੰ ‘ਅੰਤਰਿਮ ਰਾਸ਼ਟਰਪਤੀ’ ਵਜੋਂ ਮਾਨਤਾ ਦਿੱਤੀ।

2025 ਵਿਚ ਅਮਰੀਕਾ ਨੇ ਨਸ਼ੇ ਵਾਲੀਆਂ ਦਵਾਈਆਂ ਦੀ ਸਮੱਗਲਿੰਗ ਰੋਕਣ ਦੇ ਨਾਂ ’ਤੇ ਕੈਰੇਬੀਅਨ ਖੇਤਰ ਵਿਚ ਭਾਰੀ ਫੌਜ ਤਾਇਨਾਤ ਕੀਤੀ। ਅਮਰੀਕੀ ਵਿਦੇਸ਼ ਵਿਭਾਗ ਨੇ 2019 ਵਿਚ ਮਾਦੁਰੋ ’ਤੇ ਡੇਢ ਕਰੋੜ ਡਾਲਰ (ਲੱਗਭਗ 135 ਕਰੋੜ ਰੁਪਏ) ਦਾ ਇਨਾਮ ਰੱਖਿਆ ਸੀ। ਇਨਾਮ ਦੀ ਰਕਮ ਅਗਸਤ 2025 ਵਿਚ ਵਧਾ ਕੇ 5 ਕਰੋੜ ਡਾਲਰ (ਲੱਗਭਗ 450 ਕਰੋੜ ਰੁਪਏ) ਕਰ ਦਿੱਤੀ ਗਈ ਸੀ। ਇਸੇ ਦੌਰਾਨ ਮਾਦੁਰੋ ਦੇ ਅਮਰੀਕਾ ਦੀ ਪਕੜ ਵਿਚ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਮਾਦੁਰੋ ਵਿਰੋਧੀ ਲੋਕ ਸੜਕਾਂ ’ਤੇ ਆ ਗਏ। ਉਨ੍ਹਾਂ ਨੇ ਵੈਨੇਜ਼ੁਏਲਾ ਦਾ ਝੰਡਾ ਲੈ ਕੇ ਡੱਟ ਕੇ ਜਸ਼ਨ ਮਨਾਇਆ।

ਇਹ ਵੀ ਪੜ੍ਹੋ- 10 ਸਾਲਾਂ 'ਚ ਜੋੜ ਲਿਆ 13 ਟਨ ਸੋਨਾ ਤੇ ਅਰਬਾਂ ਦੀ ਨਕਦੀ ! ਹਾਈਕੋ ਦੇ ਸਾਬਕਾ ਮੇਅਰ ਨੂੰ ਸਜ਼ਾ-ਏ-ਮੌਤ

ਅਮਰੀਕਾ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਅਮਰੀਕਾ ਵੱਲੋਂ ਕੀਤੀ ਗਈ ਫੌਜੀ ਗੁਸਤਾਖੀ ਹੈ। ਸਾਰੇ ਲੋਕ ਸ਼ਾਂਤੀ ਬਣਾਈ ਰੱਖਣ, ਪੂਰੇ ਦੇਸ਼ ਵਿਚ ਫੌਜ ਤਾਇਨਾਤ ਕੀਤੀ ਜਾ ਰਹੀ ਹੈ। ਅਮਰੀਕਾ ਵੱਲੋਂ ਵੈਨੇਜ਼ੁਏਲਾ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਗੁਆਂਢੀ ਦੇਸ਼ ਕੋਲੰਬੀਆ ਨੇ ਸਰਹੱਦੀ ਸੁਰੱਖਿਆ ਵਧਾ ਦਿੱਤੀ ਹੈ।

ਮਾਦੁਰੋ ਖਿਲਾਫ ਅਮਰੀਕਾ ’ਚ ਕ੍ਰਿਮੀਨਲ ਚਾਰਜਿਜ਼ ’ਤੇ ਚੱਲੇਗਾ ਕੇਸਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕਾ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਉਨ੍ਹਾਂ ਦਾ ਅੰਜਾਮ ਕੀ ਹੋਵੇਗਾ? ਯੂਟਾ ਦੇ ਸੈਨੇਟਰ ਮਾਈਕ ਲੀ ਦਾ ਦਾਅਵਾ ਹੈ ਕਿ ਮਾਦੁਰੋ ਖਿਲਾਫ ਅਮਰੀਕਾ ’ਚ ਕ੍ਰਿਮੀਨਲ ਚਾਰਜਿਜ਼ ’ਤੇ ਕੇਸ ਚੱਲੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਅਮਰੀਕੀ ਵਿਦੇਸ਼ ਸਕੱਤਰ ਮਾਰਕੋ ਰੂਬੀਓ ਨੇ ਦਿੱਤੀ ਹੈ। ਐਕਸ ’ਤੇ ਇਕ ਨਿੱਜੀ ਅਕਾਊਂਟ ’ਤੇ ਲਿਖੀ ਪੋਸਟ ਵਿਚ ਇਹ ਗੱਲਾਂ ਕਹੀਆਂ ਗਈਆਂ ਹਨ। ਲੀ ਨੇ ਕਿਹਾ ਕਿ ਅਮਰੀਕਾ ਦੀ ਇਹ ਕਾਰਵਾਈ ਸੰਭਵ ਤੌਰ ’ਤੇ ਸੰਵਿਧਾਨ ਦੀ ਧਾਰਾ 2 ਦੇ ਤਹਿਤ ਰਾਸ਼ਟਰਪਤੀ ਦੇ ਅੰਦਰੂਨੀ ਅਧਿਕਾਰ ਦੇ ਅਧੀਨ ਆਉਂਦੀ ਹੈ ਤਾਂ ਜੋ ਅਮਰੀਕੀ ਕਰਮਚਾਰੀਆਂ ਨੂੰ ਅਸਲ ਜਾਂ ਨੇੜਲੇ ਹਮਲੇ ਤੋਂ ਬਚਾਇਆ ਜਾ ਸਕੇ।

ਮਾਈਕ ਲੀ ਨੇ ਲਿਖਿਆ ਹੈ– ‘‘ਮੈਂ ਹੁਣੇ ਮਾਰਕੋ ਰੂਬੀਓ ਨਾਲ ਫੋਨ ’ਤੇ ਗੱਲ ਕੀਤੀ। ਉਨ੍ਹਾਂ ਮੈਨੂੰ ਦੱਸਿਆ ਕਿ ਨਿਕੋਲਸ ਮਾਦੁਰੋ ਨੂੰ ਅਮਰੀਕੀ ਕਰਮਚਾਰੀਆਂ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਅਮਰੀਕਾ ਵਿਚ ਅਪਰਾਧਕ ਦੋਸ਼ਾਂ ’ਤੇ ਮੁਕੱਦਮੇ ਦਾ ਸਾਹਮਣਾ ਕਰਨਾ ਪਵੇ।’’

ਅਮਰੀਕਾ ਦੀ ਡੈਲਟਾ ਫੋਰਸ ਨੇ ਮਾਦੁਰੋ ਨੂੰ ਘਰੋਂ ਚੁੱਕਿਆ
ਇਸ ਖ਼ਤਰਨਾਕ ਮਿਸ਼ਨ ਨੂੰ ਅੰਜਾਮ ਦੇਣ ਲਈ ਟਰੰਪ ਨੇ ਆਪਣੀ ਖਾਸ ਡੈਲਟਾ ਫੋਰਸ ’ਤੇ ਭਰੋਸਾ ਜਤਾਇਆ ਸੀ। ਇਸ ਫੋਰਸ ਨੂੰ ਇਸੇ ਤਰ੍ਹਾਂ ਦੇ ਸਪੈਸ਼ਲ ਮਿਸ਼ਨਾਂ ਵਿਚ ਟੀਚੇ ਨੂੰ ਨਸ਼ਟ ਕਰਨ ਜਾਂ ਫੜਨ ਲਈ ਬਣਾਇਆ ਗਿਆ ਹੈ। ਅਮਰੀਕੀ ਫੌਜ ਵਿਚ ਆਪਣੀ ਖਾਸ ਪਛਾਣ ਰੱਖਣ ਵਾਲੀ ਡੈਲਟਾ ਫੋਰਸ ਨੂੰ ਅਧਿਕਾਰਤ ਤੌਰ ’ਤੇ ‘ਫਸਟ ਸਪੈਸ਼ਲ ਫੋਰਸਿਜ਼ ਆਪ੍ਰੇਸ਼ਨਲ ਡਿਟੈਚਮੈਂਟ ਡੈਲਟਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਅਮਰੀਕਾ ਦੀ ਸਭ ਤੋਂ ਸਪੈਸ਼ਲ ਯੂਨਿਟ ਹੈ। ਇਸ ਦਾ ਮੁੱਖ ਕੰਮ ਅੱਤਵਾਦ ਵਿਰੋਧੀ ਮਿਸ਼ਨਾਂ ਨੂੰ ਪੂਰਾ ਕਰਨਾ ਹੈ। ਅਮਰੀਕਾ ਦੀ ਇਸੇ ਯੂਨਿਟ ਨੇ 2019 ਵਿਚ ਖ਼ਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਸਰਗਣਾ ਅਬੂ ਬਕਰ ਅਲ ਬਗਦਾਦੀ ਨੂੰ ਮੌਤ ਦੇ ਘਾਟ ਉਤਾਰਿਆ ਸੀ। ਰਿਪੋਰਟ ਮੁਤਾਬਕ ਇਸ ਯੂਨਿਟ ਦੀ ਵਰਤੋਂ ਅਮਰੀਕੀ ਪ੍ਰਸ਼ਾਸਨ ਕਈ ਕੰਮਾਂ ਵਿਚ ਕਰਦਾ ਹੈ। ਇਸ ਵਿਚ ਡਾਇਰੈਕਟ ਐਕਸ਼ਨ, ਬੰਧਕ ਬਚਾਅ ਮਿਸ਼ਨ ਅਤੇ ਸੀਕ੍ਰੇਟ ਮਿਸ਼ਨ ਵੀ ਸ਼ਾਮਲ ਹੁੰਦਾ ਹੈ। ਇਹ ਯੂਨਿਟ ਅਕਸਰ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਦੇ ਨਾਲ ਮਿਲ ਕੇ ਕੰਮ ਕਰਦੀ ਹੈ।

ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News