ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨਣ 'ਚ ਅਸਫਲਤਾ ਸਾਂਤੀ ਲਈ ਖਤਰਾ : ਅਮਰੀਕਾ

Wednesday, Mar 13, 2019 - 10:00 AM (IST)

ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨਣ 'ਚ ਅਸਫਲਤਾ ਸਾਂਤੀ ਲਈ ਖਤਰਾ : ਅਮਰੀਕਾ

ਵਾਸ਼ਿੰਗਟਨ (ਭਾਸ਼ਾ)— ਅੱਜ ਭਾਵ 13 ਮਾਰਚ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ 'ਤੇ ਚਰਚਾ ਹੋਵੇਗੀ। ਅਮਰੀਕਾ ਦਾ ਕਹਿਣਾ ਹੈ ਕਿ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਲਈ ਲੋੜੀਂਦੇ ਆਧਾਰ ਹਨ। ਪਰ ਅਜਿਹਾ ਨਾ ਕੀਤੇ ਜਾਣਾ ਖੇਤਰੀ ਸਥਿਰਤਾ ਅਤੇ ਸ਼ਾਂਤੀ ਲਈ ਖਤਰਾ ਹੋਵੇਗਾ। ਅਮਰੀਕਾ ਨੇ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ ਦੇ ਸਬੰਧ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਮਹੱਤਵਪੂਰਣ ਫੈਸਲੇ ਲਏ ਜਾਣ ਦੀ ਬੀਤੀ ਸ਼ਾਮ (ਮੰਗਲਵਾਰ) ਨੂੰ ਇਹ ਬਿਆਨ ਦਿੱਤਾ। 

ਵਿਦੇਸ਼ ਮੰਤਰਾਲੇ ਨੇ ਉਪ ਬੁਲਾਰੇ ਰੌਬਰਟ ਪਲਾਡਿਨੋ ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ,''ਅਜ਼ਹਰ ਜੈਸ਼-ਏ-ਮੁਹੰਮਦ ਦਾ ਬਾਨੀ ਤੇ ਮੁਖੀ ਹੈ ਅਤੇ ਉਸ ਨੂੰ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਜਾਣ ਲਈ ਲੋੜੀਂਦੇ ਕਾਰਨ ਹਨ।'' ਪਲਾਡਿਨੋ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਅੱਤਵਾਦ ਵਿਰੁੱਧ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਸੰਯੁਕਤ ਰਾਸ਼ਟਰ ਵਿਚ ਹੋਈ ਗੱਲਬਾਤ 'ਤੇ ਸਿੱਧੀ ਟਿੱਪਣੀ ਨਹੀਂ ਕੀਤੀ। 

ਜ਼ਿਕਰਯੋਗ ਹੈ ਕਿ 50 ਸਾਲ ਦੇ ਮਸੂਦ ਅਜ਼ਹਰ ਨੇ ਭਾਰਤ ਵਿਚ ਕਈ ਅੱਤਵਾਦੀ ਹਮਲੇ ਕਰਵਾਏ ਹਨ। ਉਹ ਸੰਸਦ, ਪਠਾਨਕੋਟ ਏਅਰ ਫੋਰਸ ਸਟੇਸ਼ਨ, ਉਰੀ ਅਤੇ ਜੰਮੂ-ਕਸ਼ਮੀਰ ਵਿਚ ਕਈ ਹੋਰ ਮਿਲਟਰੀ ਕੈਂਪਾਂ 'ਤੇ ਹਮਲੇ ਅਤੇ ਹਾਲ ਹੀ ਵਿਚ ਪੁਲਵਾਮਾ ਵਿਚ ਹੋਏ ਆਤਮਘਾਤੀ ਹਮਲੇ ਦਾ ਸਾਜਿਸ਼ ਕਰਤਾ ਹੈ। ਪੁਲਵਾਮਾ ਹਮਲੇ ਦੇ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਤਿੰਨ ਸਥਾਈ ਮੈਂਬਰਾਂ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ ਲਈ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਵਿਚ ਪਾਕਿਸਤਾਨ ਦਾ ਦੋਸਤ ਚੀਨ ਰੁਕਾਵਟ ਪਾਉਂਦਾ ਰਿਹਾ ਹੈ। 

ਪਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਵਿਚ ਸ਼ਾਮਲ ਚੀਨ ਹੁਣ ਤੱਕ ਕਹਿੰਦਾ ਆਇਆ ਹੈ ਕਿ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨੇ ਜਾਣ ਲਈ ਲੋੜੀਂਦੇ ਸਬੂਤ ਨਹੀਂ ਹਨ। ਪੁਲਵਾਮਾ ਹਮਲੇ ਦੇ ਬਾਅਦ ਗਲੋਬਲ ਰੋਸ ਦੇ ਮੱਦੇਨਜ਼ਰ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੂੰ ਆਸ ਹੈ ਕਿ ਇਸ ਵਾਰ ਚੀਨ ਸਮਝਦਾਰੀ ਨਾਲ ਕੰਮ ਲਵੇਗਾ।


author

Vandana

Content Editor

Related News