ਦਿਲ ਦੀ ਬੀਮਾਰੀ ਦਾ ਪਤਾ ਲਗਾਉਣ 'ਚ ਹੋ ਸਕਦੀ ਹੈ MRI ਦੀ ਵਰਤੋਂ

05/31/2019 3:15:39 PM

ਵਾਸ਼ਿੰਗਟਨ (ਭਾਸ਼ਾ)— ਕਿਸੇ ਸਿਹਤਮੰਦ ਵਿਅਕਤੀ ਅਤੇ ਦਿਲ ਦੇ ਰੋਗੀ ਵਿਅਕਤੀ ਵਿਚੋਂ ਦੋਹਾਂ ਦਾ ਦਿਲ ਕਿੰਨੀ ਆਕਸੀਜਨ ਦੀ ਵਰਤੋਂ ਕਰਦਾ ਹੈ ਇਸ ਦਾ ਪਤਾ ਲਗਾਉਣ ਲਈ ਮੈਗਨੈਟਿਕ ਰੇਜੋਨੈਂਸ ਇਮੇਜਿੰਗ (ਐੱਮ.ਆਰ.ਆਈ.) ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਮਿਲੀ ਹੈ। ਅਮਰੀਕਾ ਦੇ ਲਾਸਨ ਹੈਲਥ ਰਿਸਰਚ ਇੰਸਟੀਚਿਊਟ ਅਤੇ ਸੇਡਾਹਰਸ-ਸਿਨਾਈ ਮੈਡੀਕਲ ਸੈਂਟਰ ਦੇ ਖੋਜ ਕਰਤਾਵਾਂ ਨੇ ਦੱਸਿਆ ਕਿ ਪੱਛਮੀ ਦੇਸ਼ਾਂ ਵਿਚ ਲੋਕਾਂ ਦੀ ਮੌਤ ਦਾ ਪ੍ਰਮੁੱਖ ਕਾਰਨ ਦਿਲ ਦੀਆਂ ਮਾਂਸਪੇਸ਼ੀਆਂ ਤੱਕ ਖੂਨ ਦਾ ਘੱਟ ਵਹਾਅ ਹੋਣਾ ਹੈ।

ਮੌਜੂਦਾ ਸਮੇਂ ਵਿਚ ਦਿਲ ਤੱਕ ਖੂਨ ਦੇ ਵਹਾਅ ਨੂੰ ਮਾਪਣ ਲਈ ਉਪਲਬਧ ਕਲੀਨਿਕਲ ਟ੍ਰਾਇਲ ਲਈ ਅਜਿਹੇ ਰੇਡੀਓ ਐਕਟਿਵ ਰਸਾਇਣਾਂ ਜਾਂ ਕੰਟਰਾਸਟ ਏਜੰਟਾਂ ਨੂੰ ਟੀਕੇ ਦੇ ਮਾਧਿਅਮ ਨਾਲ ਸਰੀਰ ਵਿਚ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ। ਜੋ ਐੱਮ.ਆਰ.ਆਈ. ਸੰਕੇਤ ਨੂੰ ਬਦਲੇ ਅਤੇ ਬੀਮਾਰੀ ਦਾ ਪਤਾ ਲਗਾਏ। ਇਸ ਪਰੀਖਣ ਵਿਚ ਛੋਟੇ ਪਰ ਕਈ ਖਤਰੇ ਹਨ ਅਤੇ ਗੁਰਦੇ ਦੀ ਬੀਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਅਜਿਹੇ ਪਰੀਖਣ ਕਰਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। 

ਲਾਸਨ ਹੈਲਥ ਰਿਸਰਚ ਇੰਸਟੀਚਿਊਟ ਦੇ ਫ੍ਰੈਂਕ ਪ੍ਰੇਟੋ ਨੇ ਕਿਹਾ,''ਇਹ ਨਵਾਂ ਤਰੀਕਾ ਹੈ। ਕਾਰਡੀਅਨਕ ਫੰਕਸ਼ਨਲ ਐੱਮ.ਆਰ.ਆਈ. (ਸੀ.ਐੱਫ.ਐੱਮ.ਆਰ.ਆਈ.) ਲਈ ਸਰੀਰ ਦੇ ਅੰਦਰ ਇੰਜੈਕਸ਼ਨ ਦੇ ਮਾਧਿਅਮ ਨਾਲ ਰਸਾਇਣਾਂ ਨੂੰ ਪਹੁੰਚਾਉਣਾ ਜ਼ਰੂਰੀ ਨਹੀਂ ਹੁੰਦਾ।'' ਪ੍ਰੇਟੋ ਨੇ ਦੱਸਿਆ,''ਇਹ ਮੌਜੂਦ ਖਤਰਿਆਂ ਨੂੰ ਘੱਟ ਕਰਦਾ ਹੈ ਅਤੇ ਸਾਰੇ ਮਰੀਜ਼ਾਂ 'ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।'' ਪ੍ਰੇਟੋ ਨੇ ਕਿਹਾ,''ਸਾਡੀ ਖੋਜ ਵਿਚ ਇਹ ਪਤਾ ਚੱਲਿਆ ਹੈ ਕਿ ਅਸੀਂ ਦਿਲ ਦੀਆਂ ਮਾਂਸਪੇਸ਼ੀਆਂ ਦੀ ਗਤੀਵਿਧੀ ਦੇ ਅਧਿਐਨ ਲਈ ਐੱਮ.ਆਰ.ਆਈ. ਦੀ ਵਰਤੋਂ ਕਰ ਸਕਦੇ ਹਾਂ।''


Vandana

Content Editor

Related News