ਅਮਰੀਕਾ ''ਚ ਕਰੀਬ ਸੱਤ ਦਹਾਕੇ ਬਾਅਦ ਕੈਦੀ ਬੀਬੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ

01/13/2021 5:56:03 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਕੰਸਾਸ ਵਿਚ ਰਹਿਣ ਵਾਲੀ ਲੀਸਾ ਮੋਂਟਗੋਮੇਰੀ ਨੂੰ ਗਰਭਵਤੀ ਬੀਬੀ ਦਾ ਗਲਾ ਦਬਾ ਕੇ ਕਤਲ ਕਰਨ ਅਤੇ ਉਸ ਦਾ ਗਰਭ ਕੱਟ ਕੇ ਭਰੂਣ ਕੱਢਣ ਦੇ ਜ਼ੁਰਮ ਵਿਚ ਮੌਤ ਦੀ ਸਜ਼ਾ ਦਿੱਤੀ ਗਈ। ਅਮਰੀਕੀ ਸਰਕਾਰ ਨੇ ਕਰੀਬ 7 ਦਹਾਕੇ ਬਾਅਦ ਕਿਸੇ ਕੈਦੀ ਬੀਬੀ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਕੈਦੀ ਬੀਬੀ ਲੀਸਾ ਮੋਂਟਗੋਮੇਰੀ (52) ਨੂੰ ਇੰਡੀਆਨਾ ਸੂਬੇ ਦੇ ਟੇਰੇ ਹੌਤੇ ਦੀ ਸੰਘੀ ਜੇਲ੍ਹ ਕੰਪਲੈਕਸ ਵਿਚ ਜ਼ਹਿਰ ਦਾ ਟੀਕਾ ਲਗਾਏ ਜਾਣ ਦੇ ਬਾਅਦ ਰਾਤ 1.31 ਵਜੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮੌਤ ਦੀ ਸਜ਼ਾ 'ਤੇ ਤਾਮੀਲ ਹੋਣ ਦੀ ਪ੍ਰਕਿਰਿਆ ਦੌਰਾਨ ਮੋਂਟਗੋਮੇਰੀ ਦੇ ਨੇੜੇ ਖੜ੍ਹੀ ਬੀਬੀ ਨੇ ਝੁਕ ਕੇ ਉਸ ਦੇ ਚਿਹਰੇ ਤੋਂ ਮਾਸਕ ਹਟਾਇਆ ਅਤੇ ਪੁੱਛਿਆ ਕਿ ਉਸ ਨੇ ਆਖਰੀ ਵਾਰ ਕੁਝ ਕਹਿਣਾ ਹੈ? ਇਸ 'ਤੇ ਦੋਸ਼ੀ ਬੀਬੀ ਨੇ ਕਿਹਾ ਕਿ ਨਹੀਂ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਅਗਵਾ ਕਰਨ ਦੇ ਬਾਅਦ ਈਸਾਈ ਬੱਚੀ ਦਾ ਕਤਲ, HRFP ਨੇ ਮੰਗਿਆ ਨਿਆਂ

ਬੀਬੀ ਦੇ ਵਕੀਲ ਕੇਲੀ ਹੇਨਰੇ ਨੇ ਕਿਹਾ ਕਿ ਲੀਸਾ ਨੂੰ ਮੌਤ ਦੀ ਸਜ਼ਾ ਦੇਣ ਦੀ ਪ੍ਰਕਿਰਿਆ ਵਿਚ ਸ਼ਾਮਲ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮਾਮਲੇ ਦੇ ਮੁਤਾਬਕ ਮੋਂਟਗੋਮੇਰੀ ਨੇ 2004 ਵਿਚ ਮਿਸੂਰੀ ਦੇ ਸਕਿਡਮੋਰ ਸ਼ਹਿਰ ਵਿਚ 23 ਸਾਲਾ ਬੌਬੀ ਜੋ ਸਟੀਮੇਟ ਦਾ ਕਤਲ ਕਰ ਦਿੱਤਾ ਸੀ। ਉਸ ਨੇ ਇਕ ਰੱਸੀ ਨਾਲ ਬੌਬੀ ਦੀ ਗਲਾ ਦਬਾ ਕੇ ਕਤਲ ਕਰ ਦਿੱਤਾ ਸੀ ਅਤੇ ਇਕ ਚਾਕੂ ਨਾਲ ਉਸ ਦਾ ਪੇਟ ਕੱਟ ਕੇ ਬੱਚੀ ਨੂੰ ਕੱਢ ਲਿਆ ਸੀ। ਉਸ ਸਮੇਂ ਬੌਬੀ 8 ਮਹੀਨੇ ਦੀ ਗਰਭਵਤੀ ਸੀ। ਬਾਅਦ ਵਿਚ ਮੋਂਟਗੇਮਰੀ ਬੱਚੀ ਨੂੰ ਆਪਣੇ ਨਾਲ ਲੈ ਗਈ ਸੀ ਅਤੇ ਉਸ ਨੂੰ ਆਪਣਾ ਦੱਸਿਆ ਸੀ। ਪੁਲਸ ਨੇ ਜਾਂਚ ਮਗਰੋਂ ਬੱਚੀ ਨੂੰ ਛੁਡਵਾ ਲਿਆ ਸੀ ਜੋ ਹੁਣ 16 ਸਾਲ ਦੀ ਹੋ ਚੁੱਕੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News