US: ਸ਼ਖ਼ਸ ਨੇ ਜਨਾਨੀ ਦਾ ਕਤਲ ਕਰ ਕੱਢਿਆ ਦਿਲ, ਆਲੂਆਂ ਨਾਲ ਪਕਾ ਕੇ ਪਰੋਸਿਆ
Thursday, Feb 25, 2021 - 03:53 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਆਪਣੇ ਗੁਆਂਢ ਵਿਚ ਰਹਿਣ ਵਾਲੀ ਬੀਬੀ ਦਾ ਕਤਲ ਕਰ ਦਿੱਤਾ ਅਤੇ ਉਸ ਦਾ ਦਿਲ ਕੱਢ ਕੇ ਆਲੂਆਂ ਨਾਲ ਪਕਾਇਆ। ਫਿਰ ਦੋਸ਼ੀ ਵਿਅਕਤੀ ਨੇ ਹੋਰ ਪੀੜਤਾਂ ਸਾਹਮਣੇ ਉਸ ਨੂੰ ਖਾਣ ਲਈ ਸਰਵ ਕਰ ਦਿੱਤਾ। ਬਾਅਦ ਵਿਚ ਸਾਰੇ ਪੀੜਤਾਂ ਨੂੰ ਵੀ ਮਾਰ ਦਿੱਤਾ। ਹੁਣ ਅਮਰੀਕੀ ਪੁਲਸ ਇਸ ਘਿਨਾਉਣੇ ਅਪਰਾਧ ਦੀ ਜਾਂਚ ਕਰ ਰਹੀ ਹੈ। ਘਟਨਾ ਅਮਰੀਕਾ ਦੇ ਓਕਲਾਹੋਮਾ ਸ਼ਹਿਰ ਦੀ ਹੈ।
ਪੁਲਸ ਨੇ ਦੱਸਿਆ ਕਿ ਦਿਲ ਦਹਿਲਾਅ ਦੇਣ ਵਾਲਾ ਇਹ ਕਤਲ ਲਾਰੇਂਸ ਪੌਲ ਐਂਡਰਸਨ ਨਾਮ ਦੇ ਵਿਅਕਤੀ ਨੇ ਕੀਤਾ। ਜਾਂਚ ਬਿਊਰੋ ਦੇ ਇਕ ਏਜੰਟ ਨੇ ਜੱਜ ਨੂੰ ਦੱਸਿਆ ਕਿ ਓਕਲਾਹੋਮਾ ਸਿਟੀ ਦੇ ਦੱਖਣ-ਪੱਛਮ ਵਿਚ ਲੱਗਭਗ 40 ਮੀਲ ਦੀ ਦੂਰੀ 'ਤੇ ਚਿਕਾਸ਼ਾ ਵਿਚ ਲਾਰੇਂਸ ਨੇ ਆਪਣੀ ਗੁਆਂਢਣ ਐਂਡਰੀਆ ਲਿਨ ਬਲੈਂਕਨਸ਼ਿਪ ਦਾ ਕਤਲ ਕਰ ਕੇ ਉਸ ਦਾ ਦਿਲ ਕੱਢ ਲਿਆ। ਇਸ ਮਗਰੋਂ ਦਿਲ ਨੂੰ ਲੈਕੇ ਆਪਣੇ ਅੰਕਲ ਘਰ ਪਹੁੰਚਿਆ। ਉੱਥੇ ਉਸ ਨੇ ਦਿਲ ਨੂੰ ਆਲੂਆਂ ਨਾਲ ਪਕਾਇਆ। ਪਕਾਉਣ ਮਗਰੋਂ ਉਸ ਨੇ ਦਿਲ ਅਤੇ ਆਲੂ ਆਪਣੇ ਅੰਕਲ-ਆਂਟੀ ਸਾਹਮਣੇ ਖਾਣ ਲਈ ਸਰਵ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ 'ਚ ਡਰਾਈਵਰ ਹਰੇਕ ਸਾਲ ਕਰਦੇ ਹਨ 5 ਮਿਲੀਅਨ ਪੌਂਡ ਦਾ ਭੁਗਤਾਨ
ਇਸ ਮਗਰੋਂ ਲਾਰੇਂਸ ਨੇ ਆਪਣੇ ਅੰਕਲ ਲਿਓਨ ਪਾਏ ਅਤੇ ਉਹਨਾਂ ਦੀ 4 ਸਾਲ ਦੀ ਪੋਤੀ ਕੈਅੋਸ ਯੇਟਸ ਨੂੰ ਮਾਰ ਦਿੱਤਾ। ਆਂਟੀ ਡੇਲਸੀ ਪਾਏ 'ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਲਾਰੇਂਸ ਦੇ ਘਿਣਾਉਣੇ ਅਪਰਾਧ ਦੀ ਕਹਾਣੀ ਓਕਲਾਹੋਮਾ ਪੁਲਸ ਨੇ ਚਿਕਾਸ਼ਾ ਸਥਿਤ ਗ੍ਰੈਂਡੀ ਕਾਊਂਟੀ ਕੋਰਟ ਵਿਚ ਸੁਣਾਈ।ਪੁਲਸ ਨੇ ਕੋਰਟ ਵਿਚ ਜੋ ਵਾਰੰਟ ਪੇਸ਼ ਕੀਤਾ ਉਸ ਵਿਚ ਲਿਖਿਆ ਸੀ ਕਿ ਲਾਰੇਂਸ ਨੇ ਗੁਆਂਢਣ ਬੀਬੀ ਦਾ ਦਿਲ ਕੱਢ ਕੇ ਉਸ ਨੂੰ ਆਲੂਆਂ ਨਾਲ ਪਕਾਇਆ। ਫਿਰ ਆਪਣੇ ਰਿਸ਼ਤੇਦਾਰਾਂ ਨੂੰ ਖਾਣ ਲਈ ਦਿੱਤਾ ਤਾਂ ਜੋ ਉਹ ਉਹਨਾਂ ਦੇ ਅੰਦਰੋਂ ਸ਼ੈਤਾਨ ਨੂੰ ਕੱਢ ਸਕੇ।
ਲਾਰੇਂਸ ਨੇ ਇਸ ਘਟਨਾ ਨੂੰ 9 ਫਰਵਰੀ ਨੂੰ ਅੰਜਾਮ ਦਿੱਤਾ ਸੀ। ਇਸ ਦੇ ਇਕ ਹਫ਼ਤੇ ਪਹਿਲਾਂ ਹੀ ਉਹ ਜੇਲ੍ਹ ਤੋਂ ਜਨਰਲ ਕੰਪਊਟੇਸ਼ਨ 'ਤੇ ਬਾਹਰ ਆਇਆ ਸੀ। ਉਸ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਓਕਲਾਹੋਮਾ ਦੇ ਗਵਰਨਰ ਕੇਵਿਨ ਸਟਿਟ ਨੇ ਦਿੱਤੀ ਸੀ। ਬਾਹਰ ਆਉਂਦੇ ਹੀ ਉਸ ਨੇ ਇੰਨਾ ਵੱਡਾ ਘਿਨਾਉਣਾ ਅਪਰਾਧ ਕਰ ਦਿੱਤਾ। ਪੁਲਸ ਨੇ ਕੋਰਟ ਨੂੰ ਦੱਸਿਆ ਕਿ ਲਾਰੇਂਸ ਨੂੰ ਡਰੱਗਜ਼ ਮਾਮਲੇ ਵਿਚ 2017 ਵਿਚ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਕੋਰਟ ਵਿਚ ਆਪਣੇ ਸਾਰੇ ਅਪਰਾਧ ਕਬੂਲ ਕਰ ਲਏ ਹਨ। ਕੋਰਟ ਨੇ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਹੈ।