ਅਮਰੀਕਾ ''ਚ ਵੀਜ਼ੇ ਦੇ ਨਾਂ ''ਤੇ ਲੋਕਾਂ ਕੋਲੋਂ 2 ਕਰੋੜ ਡਾਲਰ ਠੱਗਣ ਵਾਲਾ ਭਾਰਤੀ ਗ੍ਰਿਫਤਾਰ

Saturday, Aug 22, 2020 - 01:53 PM (IST)

ਅਮਰੀਕਾ ''ਚ ਵੀਜ਼ੇ ਦੇ ਨਾਂ ''ਤੇ ਲੋਕਾਂ ਕੋਲੋਂ 2 ਕਰੋੜ ਡਾਲਰ ਠੱਗਣ ਵਾਲਾ ਭਾਰਤੀ ਗ੍ਰਿਫਤਾਰ

ਵਾਸ਼ਿੰਗਟਨ- ਅਮਰੀਕਾ ਵਿਚ ਇਕ ਭਾਰਤੀ ਨਾਗਰਿਕ ਨੂੰ ਵੀਜ਼ਾ ਧੋਖਾਧੜੀ ਕਰਨ ਤੇ ਲੋਕਾਂ ਕੋਲੋਂ ਪੈਸੇ ਲੁੱਟਣ ਦਾ ਦੋਸ਼ੀ ਠਹਿਰਾਇਆ ਗਿਆ ਹੈ। 

ਅਮਰੀਕਾ ਸੰਘੀ ਵਕੀਲਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਜ਼ਾ ਧੋਖਾਧੜੀ ਕਰਕੇ ਉਹ ਐੱਚ. 1 ਬੀ. ਵੀਜ਼ਾ ਦੀ ਵਰਤੋਂ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਪ੍ਰੇਰਿਤ ਕਰਦਾ ਸੀ ਤੇ ਉਨ੍ਹਾਂ ਕੋਲੋਂ ਮੋਟੀ ਰਾਸ਼ੀ ਵਸੂਲ ਕਰਦਾ ਸੀ। ਵਕੀਲਾਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਆਸ਼ੀਸ਼ ਸਾਹਨੀ (48) ਨੂੰ ਵੀਰਵਾਰ ਨੂੰ ਫੜਿਆ ਗਿਆ। ਵਕੀਲਾਂ ਦਾ ਦੋਸ਼ ਹੈ ਕਿ ਸਾਹਨੀ ਨੇ 2011 ਤੋਂ 2016 ਵਿਚਕਾਰ ਕਥਿਤ ਰੂਪ ਨਾਲ ਤਕਰੀਬਨ 2 ਕਰੋੜ 10 ਲੱਖ ਡਾਲਰ ਲੋਕਾਂ ਕੋਲੋਂ ਇਕੱਠੇ ਕੀਤੇ।

ਸਾਹਨੀ ਨੇ ਕਥਿਤ ਤੌਰ 'ਤੇ ਐੱਚ 1 ਬੀ ਵਿਸ਼ੇਸ਼ਤਾ-ਵਪਾਰ ਕਾਰਜ ਵੀਜ਼ਾ ਪ੍ਰਾਪਤ ਕਰਨ ਲਈ ਫਰਜ਼ੀ ਬੇਨਤੀ ਪੱਤਰ ਜਮ੍ਹਾਂ ਕਰਨ ਲਈ ਚਾਰ ਨਿਗਮਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸਾਹਨੀ ਖਿਲਾਫ 6 ਦੋਸ਼ ਲਾਏ ਗਏ ਹਨ। ਸਾਹਨੀ ਜੇਕਰ ਇਨ੍ਹਾਂ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। 
 


author

Lalita Mam

Content Editor

Related News