ਟਰੰਪ ਅਜੇ ਦੋ ਕੁ ਦਿਨ ਹੋਰ ਖਾਣਗੇ ਹਾਈਡ੍ਰੋਕਸੀ ਦਵਾਈ

Thursday, May 21, 2020 - 09:52 AM (IST)

ਟਰੰਪ ਅਜੇ ਦੋ ਕੁ ਦਿਨ ਹੋਰ ਖਾਣਗੇ ਹਾਈਡ੍ਰੋਕਸੀ ਦਵਾਈ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਹਾਈਡ੍ਰੋਕਸੀ ਕਲੋਰੋਕਵੀਨ ਦਵਾਈ ਨੂੰ ਹੋਰ ਇਕ ਜਾਂ ਦੋ ਦਿਨ ਹੀ ਤੱਕ ਹੀ ਖਾਣਗੇ। ਹਾਲਾਂਕਿ ਮਾਹਿਰ ਪਹਿਲਾਂ ਹੀ ਆਖ ਚੁੱਕੇ ਹਨ ਕਿ ਇਹ ਦਵਾਈ ਦਿਲ ਦੀ ਬੀਮਾਰੀ ਲਗਾ ਸਕਦੀ ਹੈ।ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ, "ਮੈਨੂੰ ਲੱਗਦਾ ਹੈ ਕਿ ਮੈਂ ਇਸ ਨੂੰ ਇਕ ਜਾਂ ਦੋ ਦਿਨ ਵਿਚ ਖਤਮ ਕਰ ਲਵਾਂਗਾ।" ਉਨ੍ਹਾਂ ਦਾ ਇਹ ਬਿਆਨ ਉਸ ਘੋਸ਼ਣਾ ਦੇ ਦੋ ਦਿਨ ਬਾਅਦ ਆਇਆ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਮਲੇਰੀਆ ਦੀ ਦਵਾਈ ਦਾ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਪਿਛਲੇ ਦੋ ਹਫਤਿਆਂ ਤੋਂ ਨਿਯਮਿਤ ਤੌਰ 'ਤੇ ਖਾ ਰਹੇ ਹਨ। 

ਇਹ ਦਵਾਈ ਦਿਲ ਦੀ ਬੀਮਾਰੀ ਦਾ ਕਾਰਨ ਬਣ ਸਕਦੀ ਹੈ, ਇਸ ਦੀ ਚਿਤਾਵਨੀ ਦੇਣ ਦੇ ਬਾਵਜੂਦ ਵੀ ਟਰੰਪ ਕੋਰੋਨਾ ਵਾਇਰਸ ਦੇ ਸੰਭਾਵਿਤ ਇਲਾਜ ਦੇ ਰੂਪ ਵਿਚ ਹਾਈਡ੍ਰੋਕਸੀ ਦੀ ਵਰਤੋਂ ਦੀ ਵਕਾਲਤ ਲਗਾਤਾਰ ਕਰਦੇ ਰਹੇ ਹਨ। ਅਮਰੀਕਾ ਦੇ ਫੂਡ ਐਂਡ ਡਰੱਗ ਵਿਭਾਗ ਨੇ ਪਿਛਲੇ ਮਹੀਨੇ ਕੋਵਿਡ-19 ਦੇ ਇਲਾਜ ਲਈ ਹਾਈਡ੍ਰੋਕਸੀ ਕਲੋਰੋਕਵੀਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ। ਡਰੱਗ ਪ੍ਰਸ਼ਾਸਨ ਨੇ ਦਿਲ ਦੀ ਬੀਮਾਰੀ ਦੇ ਕਾਰਕ ਹੋਣ ਦੇ ਕਾਰਨ ਇਨ੍ਹਾਂ ਨੂੰ ਹਸਪਤਾਲ ਅਤੇ ਮੈਡੀਕਲ ਵਰਤੋਂ ਤੋਂ ਵੱਖ ਰੱਖਣ ਲਈ ਕਿਹਾ ਸੀ। ਉਨ੍ਹਾਂ ਮੁਤਾਬਕ ਇਹ ਦਵਾਈ ਸੁਰੱਖਿਅਤ ਅਤੇ ਕੋਵਿਡ-19 ਦੇ ਇਲਾਜ ਲਈ ਪ੍ਰਭਾਵਸ਼ਾਲੀ ਨਹੀਂ ਹੈ। 


author

Lalita Mam

Content Editor

Related News