ਚੀਨ ''ਤੇ ਅਮਰੀਕਾ ਦੀ ਵੱਡੀ ਕਾਰਵਾਈ, ਹੁਵੇਈ ਨਾਲ ਜੁੜੀਆਂ 38 ਕੰਪਨੀਆਂ ਕੀਤੀਆਂ ਬੈਨ

08/18/2020 6:29:43 PM

ਵਾਸ਼ਿੰਗਟਨ (ਬਿਊਰੋ) ਅਮਰੀਕਾ ਨੇ ਸੋਮਵਾਰ ਨੂੰ ਇਕ ਵੱਡਾ ਕਦਮ ਚੁੱਕਦੇ ਹੋਏ ਉਹਨਾਂ 38 ਕੰਪਨੀਆਂ 'ਤੇ ਵੀ ਬੈਨ ਲਗਾ ਦਿੱਤਾ ਹੈ, ਜਿਹੜੀਆਂ ਚੀਨ ਦੀ ਟੇਲੀ ਕਮਿਊਨੀਕੇਸ਼ਨ ਕੰਪਨੀ ਹੁਵੇਈ ਦੇ ਨਾਲ ਕੰਮ ਕਰ ਰਹੀਆਂ ਸਨ। ਅਮਰੀਕਾ ਦੇ ਬਿਊਰੋ ਆਫ ਇੰਡਸਟਰੀ ਐਂਡ ਸਿਕਓਰਿਟੀ (ਬੀ.ਆਈ.ਐੱਸ.) ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਹ ਵਿਭਾਗ ਅਮਰੀਕਾ ਦੇ ਵਣਜ ਮੰਤਰਾਲੇ ਦੇ ਤਹਿਤ ਆਉਂਦਾ ਹੈ। ਇਸ ਗੱਲ ਦੀ ਘੋਸ਼ਣਾ ਵੀ ਕੀਤੀ ਗਈ ਹੈ ਕਿ ਹੁਵੇਈ ਦੀ ਯੂ.ਐੱਸ. ਚਿਪ ਤੱਕ ਪਹੁੰਚ ਨੂੰ ਵੀ ਸੀਮਤ ਕੀਤਾ ਜਾਵੇਗਾ।

21 ਦੇਸ਼ਾਂ ਵਿਚ ਮੌਜੂਦ ਹਨ ਇਹ ਕੰਪਨੀਆਂ
ਇਕ ਪ੍ਰੈੱਸ ਰਿਲੀਜ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਅਮਰੀਕੀ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈੱਸ ਰਿਲੀਜ ਵਿਚ ਕਿਹਾ ਗਿਆ ਹੈ ਕਿ ਹੁਵੇਈ, ਅਮਰੀਕੀ ਪੁਰਜਿਆਂ ਨੂੰ ਥਰਡ ਪਾਰਟੀ ਕੰਪਨੀਆਂ ਦੀ ਮਦਦ ਨਾਲ ਖਰੀਦ ਰਹੀ ਸੀ।  ਅਮਰੀਕਾ ਵੱਲੋਂ ਜੋ ਪਾਬੰਦੀ ਲਗਾਈ ਗਈ ਹੈ ਉਹ ਹੁਵੇਈ ਦੀਆਂ ਉਹਨਾਂ ਕੰਪਨੀਆਂ 'ਤੇ ਜੋ 21 ਦੇਸ਼ਾਂ ਵਿਚ ਮੌਜੂਦ ਹਨ। ਇਹਨਾਂ ਕੰਪਨੀਆਂ ਦੇ ਸੈਂਟਰ ਚੀਨ ਤੋਂ ਬਾਹਰ ਹਨ ਅਤੇ ਕੁਝ ਯੂਰਪ ਵਿਚ ਵੀ ਫੈਲੇ ਹੋਏ ਹਨ। 

ਪ੍ਰੈੱਸ ਰਿਲੀਜ ਨਾਲ ਸਾਫ ਹੈ ਕਿ ਹੁਵੇਈ ਨੂੰ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦੇ ਨਾਲ ਬਿਜ਼ਨੈੱਸ ਕਰਨ ਤੋਂ ਰੋਕਣਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦਾ ਮਹੱਤਵਪੂਰਨ ਟੀਚਾ ਹੈ। ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰਾਸ ਨੇ ਕਿਹਾ ਹੈ ਕਿ ਹੁਵੇਈ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨੇ ਅਮਰੀਕੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਵਾਲੇ ਢੰਗਾਂ ਨਾਲ ਅਮਰੀਕੀ ਤਕਨਾਲੋਜੀ ਦੀ ਵਰਤੋਂ ਕਰਨ ਲਈ ਤੀਜੇ ਪੱਖ ਦੇ ਮਾਧਿਅਮ ਨਾਲ ਕੰਮ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਤੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਇਆ ਭਾਰਤੀ ਗ੍ਰਿਫਤਾਰ

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਜਿੰਗ ਸਰਕਾਰ ਨਾਲ ਜੁੜੇ ਹੋਣ ਦੇ ਕਾਰਨ ਹੁਵੇਈ ਸੁਰੱਖਿਆ ਦੇ ਲਈ ਖਤਰਾ ਹੈ। ਭਾਵੇਂਕਿ ਕੰਪਨੀ ਨੇ ਇਹਨਾਂ ਦਾਅਵਿਆਂ ਨੂੰ ਖਾਰਿਜ ਕੀਤਾ ਹੈ। ਸੋਮਵਾਰ ਨੂੰ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੇ ਦੌਰਾਨ ਟਰੰਪ ਨੇ ਦਾਅਵਾ ਕੀਤਾ ਸੀ ਕਿ ਹੁਵੇਈ ਸਾਡੇ ਦੇਸ਼ ਦੀ ਜਾਸੂਸੀ ਕਰ ਰਹੀ ਹੈ। ਉੱਥੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਟਵੀਟ ਕਰਕੇ ਕਿਹਾ ਕਿ ਟਰੰਪ ਪ੍ਰਸ਼ਾਸਨ ਹੁਵੇਈ ਨੂੰ ਉਸੇ ਨਜ਼ਰ ਨਾਲ ਦੇਖਦਾ ਹੈ ਜੋ ਉਹ ਹੈ ਮਤਲਬ ਚੀਨੀ ਕਮਿਊਨਿਸਟ ਪਾਰਟੀ ਦੀ ਨਿਗਰਾਨੀ ਸਟੇਟ ਦਾ ਮਹੱਤਵਪੂਰਨ ਹਿੱਸਾ। ਪੋਂਪਿਓ ਦੇ ਮੁਤਾਬਕ ਨਵੀਆਂ ਪਾਬੰਦੀਆਂ ਨੂੰ ਲਗਾਉਣ ਦਾ ਉਦੇਸ਼ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ, ਅਮਰੀਕੀ ਨਾਗਰਿਕਾਂ ਦੀ ਨਿੱਜਤਾ ਅਤੇ ਬੀਜਿੰਗ ਦੇ ਖਤਰਨਾਕ ਪ੍ਰਭਾਵ 5ਜੀ ਬੁਨਿਆਦੀ ਢਾਂਚੇ ਦੀ ਅਖੰਡਤਾ ਨੂੰ ਬਚਾਉਣਾ ਹੈ।


Vandana

Content Editor

Related News