ਅਮਰੀਕਾ ਦੇ ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ, ਐਮਰਜੈਂਸੀ ਦਾ ਐਲਾਨ

10/01/2019 5:18:16 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਸਾਲ ਦੇ ਸਤੰਬਰ ਮਹੀਨੇ ਵਿਚ ਹੀ ਸਰਦੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਇੱਥੋਂ ਦੇ ਉੱਤਰ-ਪੱਛਮ ਦੇ ਕਈ ਇਲਾਕਿਆਂ ਵਿਚ ਸਰਦੀ ਦੇ ਮੌਸਮ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਕਈ ਪਹਾੜੀ ਇਲਾਕਿਆਂ ਵਿਚ ਬਰਫੀਲੇ ਤੂਫਾਨ ਨੇ ਬੀਤੇ ਕਈ ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਕਾਰਨ ਪ੍ਰਸ਼ਾਸਨ ਨੇ ਮੋਂਟਾਨਾ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਸੂਬੇ ਦੇ ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕਰਦਿਆਂ ਕਿਹਾ,''ਇਸ ਬਰਫੀਲੇ ਤੂਫਾਨ ਨੇ ਸਤੰਬਰ ਵਿਚ ਦਸਤਕ ਦੇ ਕੇ ਸਾਡੇ ਰਾਜ ਨੂੰ ਹੈਰਾਨ ਕਰ ਦਿੱਤਾ। ਰਾਜ ਅਤੇ ਸਥਾਨਕ ਸਰਕਾਰਾਂ ਮੋਂਟਾਨਾ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਮਿਲ ਕੇ ਕੰਮ ਕਰ ਰਹੀਆਂ ਹਨ।''

PunjabKesari

ਇੱਥੇ ਦੱਸ ਦਈਏ ਕਿ ਪਹਿਲੀ ਵਾਰ ਇਸ ਇਲਾਕੇ ਵਿਚ ਸਤੰਬਰ ਮਹੀਨੇ ਵਿਚ ਹੀ ਇੰਨੀ ਭਿਆਨਕ ਬਰਫਬਾਰੀ ਹੋ ਰਹੀ ਹੈ। ਰਾਸ਼ਟਰੀ ਮੌਸਮ ਵਿਭਾਗ ਮੁਤਾਬਕ ਕਈ ਇਲਾਕਿਆਂ ਵਿਚ 48 ਇੰਚ ਉੱਚੀ ਬਰਫ ਦੇ ਢੇਰ ਜਮਾਂ ਹੋਏ ਹਨ।

PunjabKesari

ਖਰਾਬ ਮੌਸਮ ਦਾ ਪਹਾੜਾਂ 'ਤੇ ਵਸੇ ਰਾਜਾਂ ਦੇ ਨਾਲ-ਨਾਲ ਵਾਸ਼ਿੰਗਟਨ, ਇਦਾਹੋ, ਨੇਵਾਦਾ ਅਤੇ ਕੈਲੀਫੋਰਨੀਆ ਦੇ ਵੀ ਕਈ ਇਲਾਕਿਆਂ ਵਿਚ ਪ੍ਰਭਾਵ ਪੈ ਰਿਹਾ ਹੈ। ਵਿਭਾਗ ਮੁਤਾਬਕ ਇੱਥੇ ਕਈ ਇਲਾਕਿਆਂ ਵਿਚ ਬਰਫੀਲੇ ਤੂਫਾਨ ਕਾਰਨ ਹਵਾਵਾਂ 50  ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਹਨ।


Vandana

Content Editor

Related News