ਅਮਰੀਕਾ ਦੇ 20 ਸੂਬਿਆਂ ਵਿਚ ਭਾਰੀ ਬਰਫਬਾਰੀ, ਨਿਊਯਾਰਕ ਤੇ ਨਿਊਜਰਸੀ ’ਚ ਐਮਰਜੈਂਸੀ
Tuesday, Feb 02, 2021 - 03:40 PM (IST)
ਨਿਊਯਾਰਕ , (ਰਾਜ ਗੋਗਨਾ)- ਅਮਰੀਕਾ ਵਿਚ ਸੋਮਵਾਰ ਨੂੰ 10 ਸਾਲ ਦੇ ਸਭ ਤੋਂ ਬਰਫੀਲੇ ਤੂਫਾਨ ‘ਓਰਲੇਨਾ’ ਨੇ ਦਸਤਕ ਦਿੱਤੀ। ਤਕਰੀਬ 20 ਸੂਬਿਆਂ ਵਿਚ ਭਾਰੀ ਬਰਫਬਾਰੀ ਹੋਈ। ਸਭ ਤੋਂ ਜ਼ਿਆਦਾ ਬਰਫ਼ ਨਿਊਯਾਰਕ, ਨਿਊਜਰਸੀ ਅਤੇ ਫਿਲਾਡੇਲਫੀਆ ਵਿਚ ਡਿੱਗੀ।
ਇੱਥੇ ਰਿਹਾਇਸ਼ੀ ਇਲਾਕਿਆਂ ਅਤੇ ਸੜਕਾਂ ’ਤੇ ਦੋ ਫੁੱਟ ਤੱਕ ਬਰਫ ਜੰਮ ਗਈ। ਇਸ ਕਾਰਨ ਇੱਥੇ ਵਿੰਟਰ ਐਮਰਜੈਂਸੀ ਵੀ ਐਲਾਨੀ ਗਈ। ਵਾਸ਼ਿੰਗਟਨ ਅਤੇ ਬੋਸਟਨ ਵਿਚ 10 ਇੰਚ ਤੋਂ ਜ਼ਿਆਦਾ ਬਰਫ਼ਬਾਰੀ ਹੋਈ। ਸਥਾਨਕ ਮੀਡੀਆ ਦੀ ਰਿਪੋਰਟਾਂ ਮੁਤਾਬਕ, ਬਰਫ਼ਬਾਰੀ ਦੇ ਕਾਰਨ 400 ਤੋਂ ਜ਼ਿਆਦਾ ਸੜਕ ਹਾਦਸੇ ਹੋਏ। 300 ਤੋਂ ਜ਼ਿਆਦਾ ਗੱਡੀਆਂ ਸੜਕਾਂ ’ਤੇ ਫਸੀਆਂ ਹਨ।
ਖ਼ਰਾਬ ਮੌਸਮ ਕਾਰਨ ਇਕ ਹਜ਼ਾਰ ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਿਊਯਾਰਕ ਏਅਰਪੋਰਟ ਅਥਾਰਿਟੀ ਨੂੰ 81 ਫੀਸਦੀ ਤੱਕ ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਕਾਰਨ ਕਈ ਯਾਤਰੀ ਹਵਾਈ ਅੱਡਿਆਂ ’ਤੇ ਹੀ ਫਸ ਗਏ। ਮੌਸਮ ਵਿਭਾਗ ਨੇ ਦੱਸਿਆ ਕਿ ਇੱਥੇ ਹੋਰ ਵੀ ਭਾਰੀ ਬਰਫਬਾਰੀ ਵੀ ਹੋ ਸਕਦੀ ਹੈ।