ਅਮਰੀਕਾ : ਰੈਂਟਨ ਗੁਰੂਘਰ ''ਚ ਦੋ ਧੜਿਆਂ ਵਿਚਕਾਰ ਲੜਾਈ, ਕਈ ਜ਼ਖ਼ਮੀ (ਤਸਵੀਰਾਂ)

Monday, Oct 19, 2020 - 11:07 AM (IST)

ਅਮਰੀਕਾ : ਰੈਂਟਨ ਗੁਰੂਘਰ ''ਚ ਦੋ ਧੜਿਆਂ ਵਿਚਕਾਰ ਲੜਾਈ, ਕਈ ਜ਼ਖ਼ਮੀ (ਤਸਵੀਰਾਂ)

ਵਾਸ਼ਿੰਗਟਨ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸਿਆਟਲ ਨੇੜਲੇ ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਾਸ਼ਿੰਗਟਨ ਟੈਂਪਲ ਵਿਚ ਐਤਵਾਰ ਨੂੰ ਸ਼ਾਮੀਂ ਦੋ ਢਾਈ ਵਜੇ ਦੇ ਕਰੀਬ ਦੋ ਧੜਿਆਂ ਵਿਚ ਖ਼ੂਨੀ ਲੜਾਈ ਹੋਈ। 

PunjabKesari

ਰਿਪੋਰਟਾਂ ਮੁਤਾਬਕ ਇਸ ਵਿਚ ਬੇਸ ਬਾਲ ਬੈਟ, ਕਿਰਪਾਨਾਂ ਨਾਲ ਇੱਕ-ਦੂਜੇ 'ਤੇ ਵਾਰ ਕੀਤੇ ਗਏ। ਇਸ ਲੜਾਈ ਵਿਚ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ।

PunjabKesari

ਲੜਾਈ ਵਿਚ ਕਈਆਂ ਦੀਆਂ ਪੱਗਾ ਲੱਥ ਗਈਆਂ। ਕਿਸੇ ਦੇ ਹੱਥ 'ਤੇ ਸੱਟ ਲੱਗੀ ਤੇ ਕਿਸੇ ਦਾ ਸਿਰ ਫਟ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਰੈਂਟਨ ਪੁਲਸ ਵਿਭਾਗ ਅਤੇ ਰੈਂਟਨ ਫਾਇਰਫਾਈਟਰਜ਼ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ।

PunjabKesari

ਫਿਲਹਾਲ ਪੁਲਸ ਬਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ। 


author

Lalita Mam

Content Editor

Related News