ਜੌਰਜ ਫਲਾਈਡ ਦੀ ਹੱਤਿਆ ਸਬੰਧੀ ਵੀਡੀਓ ਹੋਈ ਜਨਤਕ

07/16/2020 6:27:51 PM

ਵਾਸ਼ਿੰਗਟਨ (ਭਾਸ਼ਾ): ਅਫਰੀਕੀ ਮੂਲ ਦੇ ਕਾਲੇ ਨਾਗਰਿਕ ਜੌਰਜ ਫਲਾਈਡ ਨੂੰ ਗ੍ਰਿਫਤਾਰ ਕਰਨ ਵਾਲੀ ਮਿਨੀਆਪੋਲਿਸ ਦੇ ਦੋ ਪੁਲਸ ਅਧਿਕਾਰੀਆਂ ਦੇ ਸਰੀਰ 'ਤੇ ਲੱਗੇ ਕੈਮਰੇ ਦੀ ਬੁੱਧਵਾਰ ਨੂੰ ਫੁਟੇਜ ਜਨਤਕ ਕੀਤੀ ਗਈ। ਇਹਨਾਂ ਫੁਟੇਜ ਵਿਚ ਫਲਾਈਡ ਨੂੰ ਡਰਿਆ-ਸਹਿਮਿਆ ਅਤੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਦੇਖਿਆ ਜਾ ਸਕਦਾ ਹੈ। ਇਹਨਾਂ ਫੁਟੇਜ ਵਿਚ ਫਲਾਈਡ ਆਪਣੀ ਮੌਤ ਤੋਂ ਕੁਝ ਮਿੰਟ ਪਹਿਲਾਂ ਅਪੀਲ ਕਰ ਰਿਹਾ ਹੈ। ਉਹ ਕਹਿੰਦਾ ਹੈ,''ਮੈਂ ਕੋਈ ਬੁਰਾ ਵਿਅਕਤੀ ਨਹੀਂ ਹਾਂ।'' 

PunjabKesari

ਜਦੋਂ ਅਧਿਕਾਰੀ ਉਸ ਨੂੰ ਜ਼ਬਰਦਸਤੀ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,''ਮੈਨੂੰ ਹਾਲ ਹੀ ਵਿਚ ਕੋਵਿਡ-19 ਹੋਇਆ ਸੀ ਅਤੇ ਹੁਣ ਮੈਂ ਦੁਬਾਰਾ ਅਜਿਹਾ ਨਹੀਂ ਚਾਹੁੰਦਾ।'' ਪੁਲਸ ਤੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰ ਰਹੇ ਫਲਾਈਡ ਨੂੰ ਉੱਥੇ ਖੜ੍ਹੇ ਇਕ ਰਾਹਗੀਰ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,''ਤੁਸੀਂ ਜਿੱਤ ਨਹੀਂ ਸਕਦੇ।'' ਫਲਾਈਡ ਕਹਿੰਦਾ ਹੈ,''ਮੈਂ ਜਿੱਤਣਾ ਨਹੀਂ ਚਾਹੁੰਦਾ।'' 

 

ਵੀਡੀਓ ਵਿਚ ਕੁਝ ਮਿੰਟ ਬਾਅਦ ਫਲਾਈਡ ਦਾ ਚਿਹਰਾ ਸੜਕ ਵੱਲ ਝੁਕਿਆ ਦਿਸਦਾ ਹੈ ਅਤੇ ਉਸ ਦੀ ਦਬੀ ਹੋਈ ਆਵਾਜ਼ ਸੁਣਾਈ ਦੇ ਰਹੀ ਹੈ,''ਮੈਂ ਸਾਹ ਨਹੀਂ ਲੈ ਪਾ ਰਿਹਾ।'' ਉਹਨਾਂ ਅਧਿਕਾਰੀਆਂ 'ਤੇ ਫਲਾਈਡ ਦੀ ਹੱਤਿਆ ਦਾ ਦੋਸ਼ ਲੱਗਾ ਹੈ। ਫਲਾਈਡ ਦੀ ਮੌਤ 25 ਮਈ ਨੂੰ ਹੋਈ ਸੀ। ਇਸ ਫੁਟੇਜ ਦੀ ਗੱਲਬਾਤ ਪਹਿਲਾਂ ਜਾਰੀ ਕਰ ਦਿੱਤੀ ਗਈ ਸੀ ਪਰ ਵੀਡੀਓ ਪਹਿਲੀ ਵਾਰ ਜਾਰੀ ਕੀਤਾ ਗਿਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਫਲਾਈਡ ਦੇ ਸਰੀਰ ਵਿਚ ਹਰਕਤ ਹੋਣੀ ਬੰਦ ਹੋ ਜਾਂਦੀ ਹੈ ਉਦੋਂ ਵੀ ਅਧਿਕਾਰੀ ਉਸ ਦੇ ਲਈ ਤੁਰੰਤ ਕੋਈ ਮਦਦ ਜੁਟਾਉਣ ਦੀ ਕੋਸ਼ਿਸ਼ ਕਰਦੇ ਨਹੀਂ ਦਿਸਦੇ। ਇਹ ਰਿਕਾਡਿੰਗ ਫਲਾਈਡ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚਾਰ ਅਧਿਕਾਰੀਆਂ ਵਿਰੁੱਧ ਬਣੇ ਅਪਰਾਧਿਕ ਮਾਮਲੇ ਦਾ ਹਿੱਸਾ ਹੈ।

PunjabKesari


Vandana

Content Editor

Related News